
ਥੋਬਾ, 11 ਮਈ (ਸੁਰਿੰਦਰਪਾਲ ਸਿੰਘ) – ਦੁਕਾਨਦਾਰ ਯੂਨੀਅਨ ਥੋਬਾ ਅਤੇ ਪਿੰਡ ਵਾਸੀਆਂ ਵੱਲੋਂ ਅੱਡਾ ਥੋਬਾ ਵਿਖੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਖਿਲਾਫ ਮੁਜਾਹਰਾ ਕਰਨ ਤੋਂ ਬਾਅਦ ਨਸ਼ਾ ਤਸਕਰਾਂ ਦਾ ਪੁਤਲਾ ਸਾੜਿਆ ਗਿਆ । ਪੁਤਲਾ ਸਾੜਨ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਿੰਦਰਬੀਰ ਸਿੰਘ ਥੋਬਾ ਤੇ ਟੈਕਨੀਕਲੀ ਯੂਨੀਅਨ ਦੇ ਆਗੂ ਬਲਕਾਰ ਸਿੰਘ ਨੇ ਕਿਹਾ ਕਿ ਸਵਰਗ ਕਹੀ ਜਾਣ ਵਾਲੀ ਗੁਰੂਆਂ ਪੀਰਾਂ ਦੀ ਧਰਤੀ ਜਾਂ ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਤੇ, ਉਸ ਪੰਜਾਬ ਦੀ ਹਾਲਤ ਤਰਸਯੋਗ ਬਣੀ ਹੋਈ ਹੈ । ਨਸ਼ਿਆਂ ਦਾ ਛੇਵਾਂ ਦਰਿਆ ਪੂਰੇ ਜੋਬਨ ਤੇ ਵਹਿ ਰਿਹਾ ਹੈ । ਨਸ਼ਿਆਂ ਦੇ ਸੁਦਾਗਰਾਂ ਨੇ ਆਪਣਾ ਨੈੱਟਵਰਕ ਛੋਟੇ ਜਿਹੇ ਪਿੰਂਡ ਦੀ ਗਲੀ ਤੋਂ ਲੈ ਕੇ ਰਾਜਧਾਨੀ ਤੱਕ ਫੈਲਾਇਆ ਹੋਇਆ ਹੈ । ਉਹਨਾਂ ਨੇ ਕਿਹਾ ਕਿ ਰੋਜਾਨਾ ਪੰਜਾਬ ਪੁਲਿਸ ਵੱਲੋਂ ਕਿਸੇ ਨਾ ਕਿਸੇ ਨਸ਼ੇੜੀ ਤੋਂ ੧੦ ਤੋਂ ੧੫ ਗਾਮ ਹੈਰੋਇਨ ਫੜੀ ਜਾਂਦੀ ਹੈ । ਇਹ ਹੈਰੋਇਨ ਕਿਥੋਂ ਆਉਦੀ ਹੈ ਇਹ ਜਾਨਣ ਦੀ ਕੋਈ ਕੋਸ਼ਿਸ ਨਹੀ ਕਰਦਾ । ਦੁਕਾਨਦਾਰ ਯੂਨੀਅਨ ਦੇ ਆਗੂ ਗੁਰਮੇਲ ਸਿੰਘ, ਸਵਿੰਦਰ ਸਿੰਘ, ਕੁਲਵੰਤ ਸਿੰਘ ਮਾਕੋਵਾਲ ਨੇ ਕਿਹਾ ਕਿ ਸਰਹੱਦੀ ਖੇਤਰ ਅੰਦਰ ਨੌਜਵਾਨ ਪੀੜ੍ਹੀ ਨਸ਼ਿਆ ਵਿੱਚ ਗੁਲਤਾਨ ਹੁੰਦੀ ਜਾ ਰਹੀ ਹੈ । ਜਿਸ ਕਾਰਨ ਲੁੱਟਾ ਖੋਹਾਂ ਵੱਧਦੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਗੁਆਢੀ ਸੂਬਿਆਂ ਨਾਲੋਂ ਨਸ਼ੇ ਵੱਧ ਵਿੱਕ ਰਹੇ ਹਨ ।ਉਹਨਾਂ ਪੁਲਿਸ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਕਿ ਨਸ਼ੇ ਦੇ ਸੁਦਾਗਰਾਂ ਨੂੰ ਨੱਥ ਪਾਈ ਜਾਵੇ ਨਹੀ ਤਾਂ ਉਹ ਦਿਨ ਦੂਰ ਨਹੀ ਜਦ ਸਰਕਾਰ ਤੇ ਸਮੁੱਚੇ ਪ੍ਰਸ਼ਾਸ਼ਨ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ । ਇਸ ਮੌਕੇ ਰਸ਼ਪਾਲ ਸਿੰਘ, ਬਗੀਚਾ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਦੇ ਸਬ ਡਵੀਜਨ ਰਮਦਾਸ ਦੇ ਪ੍ਰਧਾਨ ਕੁਲਦੀਪ ਸਿੰਘ, ਸਵਿੰਦਰ ਸਿੰਘ ਲਹੋਰੀਆ, ਰਣਜੀਤ ਸਿੰਘ ਟੀ.ਵੀ. ਮਕੈਨਿਕ, ਬਾਬਾ ਜੋਗਿੰਦਰ ਸਿੰਘ ਪੰਚ, ਅਵਤਾਰ ਸਿੰਘ, ਡਾ. ਰਣਜੀਤ ਸਿੰਘ, ਸਵਿੰਦਰ ਸਿੰਘ ਬਿੱਟਾ, ਸੁਖਵਿੰਦਰ ਸਿੰਘ ਕਰਿਆਨਾ ਸਟੋਰ, ਲਖਵਿੰਦਰ ਸਿੰਘ ਮਲਕਪੁਰ, ਸੋਨੂੰ ਮਾਕੋਵਾਲੀਆ, ਪਲਵਿੰਦਰ ਸਿੰਘ ਆਰੇਵਾਲੇ ਆਦਿ ਨੇ ਵੀ ਭਰਵੀ ਇਕੱਤਰਤਾ ਨੂੰ ਸੰਬੋਧਨ ਕੀਤਾ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media