ਜੰਡਿਆਲਾ ਗੁਰੂ 11 ਮਈ (ਹਰਿੰਦਰਪਾਲ ਸਿੰਘ)- ਸੇਂਟ ਸੋਲਜਰ ਇਲਾਈਟ ਕਾੱਨਵੈਂਟ ਸਕੂਲ ਦੀ ਗਰਾਊਂਡ ਵਿਚ ਮਾਂ ਦਿਵਸ ਮੋਕੇ ਇਕ ਰੰਗਾਰੰਗ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ। ਨਰਸਰੀ ਕਲਾਸ ਦੇ ਬੱਚਿਆਂ ਵਲੋਂ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ। ਸਮਾਗਮ ਵਿਚ ਸ਼ਾਮਿਲ ਬੱਚਿਆ ਦੇ ਮਾਪਿਆਂ ਨੂੰ ਵੀ ਸਟੇਜ ਤੇ ਬੁਲਾਕੇ ਵੱਖ ਵੱਖ ਗੇਮਾਂ ਵਿਚ ਸ਼ਾਮਿਲ ਕੀਤਾ ਗਿਆ ਅਤੇ ਜੇਤੂ ਮਾਪਿਆ ਨੂੰ ਇਨਾਮ ਵੰਡੇ ਗਏ। ਪ੍ਰਿਸੀਪਲ ਮੰਗਲ ਸਿੰਘ ਕਿਸ਼ਨਪੁਰੀ ਵਲੋਂ ਮਾਂ ਦਿਵਸ ਮੋਕੇ ਬੋਲਦੇ ਹੋਏ ਕਿਹਾ ਕਿ ਮਾਂ ਹੀ ਸਾਡੀ ਸਭ ਤੋਂ ਪਹਿਲਾਂ ਗੁਰੂ, ਅਧਿਆਪਕ, ਦੋਸਤ ਹੈ ਜਿਸ ਨਾਲ ਅਸੀ ਦਿਲ ਦੀ ਹਰ ਗੱਲ ਕਰ ਸਕਦੇ ਹਾਂ ਜਿਸ ਘਰ ਵਿਚ ਮਾਂ ਖੁਸ਼ ਉਹ ਵਿਅਕਤੀ ਸੰਸਾਰ ਦਾ ਸਭ ਤੋਂ ਖੁਸ਼ਨਸੀਬ ਵਿਅਕਤੀ ਹੈ। ਮੁੱਖ ਮਹਿਮਾਨ ਡੀ. ਈ. ਉ ਸ਼ਿੰਦਰ ਸਿੰਘ ਵਲੋਂ ਸਕੂਲ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਹੁਤ ਹੀ ਚੰਗੀ ਗੱਲ ਹੈ ਕਿ ਬੱਚਿਆਂ ਵਿਚ ਸਮਾਗਮ ਕਰਵਾਕੇ ਉਹਨਾ ਨੂੰ ਮਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ। ਉਹਨਾ ਨੇ ਸਕੂਲ ਨੂੰ ਇਸ ਕੰਮ ਲਈ ਵਧਾਈ ਦਾ ਪਾਤਰ ਕਿਹਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …