ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ ਬਿਊਰੋ) – ਪਹਿਲੀ ਮਈ ਦਾ ਦਿਹਾੜਾ ਮਜਦੂਰ ਦਿਵਸ ਦੇ ਰੂਪ ਵਿਚ ਵਿਸ਼ਵ ਵਿਆਪੀ ਮਨਾਏ ਜਾਣ ਦੇ ਸਿਲਸਿਲੇ ਤਹਿਤ ਬਾਹਰੀ ਚਾਟੀਵਿੰਡ ਗੇਟ ਸਥਿਤ ਨਿਊ ਫਲਾਵਰ ਪਬਲਿਕ ਸੀਨੀ: ਸੈਕੰ: ਸਕੂਲ ਅੰਤਰਯਾਮੀ ਕਲੋਨੀ ਵਿਖੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਦੇ ਦਿਸ਼ਾਂ ਨਿਰਦੇਸ਼ਾਂ ਤੇ ਪ੍ਰਿੰ: ਕੁਲਵਿੰਦਰ ਕੋਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੋਰਾਨ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਉਚੇਚੇ ਤੋਰ ਤੇ ਹਾਜਰੀ ਭਰੀ ਗਈ। ਇਸ ਮੋਕੇ ਵੱਖ ਵੱਖ ਬੁਲਾਰਿਆਂ ਦੇ ਵਲੋਂ ਮਈ ਦਿਵਸ ਨੂੰ ਮਨਾਏ ਜਾਣ ਦੇ ਕਾਰਨਾਂ ਤੇ ਮਹੱਤਵ ਤੇ ਰੌਸ਼ਨੀ ਪਾਈ ਗਈ। ਇਸ ਮੋਕੇ ਸਕੂਲ ਦੇ ਵਿਚ ਕੰਮ ਕਰਨ ਵਾਲੇ ਦਰਜਾ ਚਾਰ ਮੁਲਾਜ਼ਮਾ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਤੋਹਫੇ ਦੇ ਕੇ ਨਵਾਜਿਆ ਗਿਆ। ਪ੍ਰਿੰ: ਕੁਲਵਿੰਦਰ ਕੋਰ ਨੇ ਕਿਹਾ ਕਿ ਸਕੂਲ ਇਕ ਵਿਦਿਆ ਦਾ ਮੰਦਰ ਹੁੰਦਾ ਹੈ, ਜਿਸ ਵਿਚ ਹਰ ਕੋਈ ਬਰਾਬਰ ਹੁੰਦਾ ਹੈ। ਸਭ ਤੋਂ ਵੱਡੀ ਗੱਲ ਕਿ ਇਸ ਅੰਦਰ ਗੁਰੂ ਤੇ ਚੇਲੇ ਦੀਆਂ ਪ੍ਰੰਪਰਾਵਾਂ, ਰਹੁ-ਰੀਤਾਂ ਤੇ ਰਵਾਇਤਾਂ ਨੂੰ ਵੱਧਣ ਦਾ ਮੋਕਾ ਮਿਲਦਾ ਹੈ। ਇਸ ਮੋਕੇ ਵਾਇਸ ਚੇਅਰਮੈਨ ਮਨਿੰਦਰ ਸਿੰਘ ਮਨੀ, ਸਕੱਤਰ ਲਖਵਿੰਦਰ ਸਿੰਘ, ਮੈਨੇਜਰ ਰਾਜਵਿੰਦਰ ਕੋਰ, ਵਾਇਸ ਪ੍ਰਿੰ: ਤਾਨੀਆ ਭਾਟੀਆ, ਮੈਂਬਰ ਲਕਸ਼ਮਿੰਦਰ ਕੋਰ, ਗੁਰਮੇਜ ਸਿੰਘ ਰਾਜੂ ਹਾਜਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media