Friday, July 5, 2024

ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਣਾ ਚਿੰਤਾ ਦਾ ਵਿਸ਼ਾ – ਮਲਹੋਤਰਾ, ਵਿਰਦੀ

Varinder Malhotraਜੰਡਿਆਲਾ ਗੁਰੂ, 1 ਮਈ (ਹਰਿੰਦਰਪਾਲ ਸਿੰਘ) – ਪਿਛਲੇ ਕੁੱਝ ਸਮੇਂ ਤੋ ਥਾਂ ਥਾਂ ਸਾਹਿਬ ਸ਼੍ਰੀ ਗੁਰੁ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ (ਰਜਿ:) ਅਤੇ ਕੁਲਵੰਤ ਸਿੰਘ ਵਿਰਦੀ ਨੇ ਪੱਤਰਕਾਰਾਂ ਦੀ ਹੋਈ ਮੀਟਿੰਗ ਵਿੱਚ ਕਿਹਾ ਕਿ ਇਨਸਾਨੀਅਤ ਦੇ ਰਹਿਬਰ ਅਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੁਪਾਂ ਦੀ ਬੇਅਦਬੀ ਕਰਦਿਆਂ ਪਹਿਲਾਂ ਕੁੱਝ ਸ਼ਰਾਰਤੀ ਤਾਕਤਾਂ ਨੇ ਗਲੀਆਂ ਬਾਜਾਰਾਂ ਵਿੱਚ ਉਹਨਾਂ ਦੇ ਅੰਗ ਟੋਟੇ ਟੋਟੇ ਕਰਕੇ ਖਲੇਰ ਦਿੱਤੇ।ਉਸ ਸਮੇਂ ਵੀ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਨਹੀਂ ਪਾਈ ਜਾ ਸਕੀ। ਅਤੇ ਹੁਣ ਫਿਰ ਥਾਂ ਥਾਂ ਸਾਹਿਬ ਸ਼੍ਰੀ ਗੁਰੁ ਸਾਹਿਬ ਜੀ ਨੂੰ ਅਗਨ ਭੇਟ ਦਾ ਕਾਰਨ ਸ਼ਾਰਟ ਸਰਕਟ ਦੱਸਣਾ ਸ਼ੱਕ ਦੀ ਸੂਈ ਵੱਲ ਧਿਆਨ ਖਿੱਚਦਾ ਹੈ।ਉਨਾਂ ਕਿਹਾ ਕਿ ਸਾਲਾਂ ਪਹਿਲਾਂ ਤਾਂ ਕਦੀ ਸ਼ਾਰਟ ਸਰਕਟ ਨਹੀਂ ਹੁੰਦੇ ਸਨ, ਹੁਣ ਹੀ ਇਸ ਨੂੰ ਕਿਉਂ ਬਹਾਨਾ ਬਣਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮਨੁੱਖਤਾ ਦੇ ਸਾਰੇ ਧਰਮਾਂ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਤਾਂ ਅਕਾਲ ਪੁਰਖ ਨੇ ਆਪਣੇ ਆਪ ਸਜਾ ਦੇ ਦੇਣੀ ਹੈ, ਪਰ ਜਾਣ ਬੁੱਝ ਕੇ ਬੇਅਦਬੀ ਨੂੰ ਕੋਈ ਹੋਰ ਰੰਗਤ ਦੇਣਾ ਅਤਿ ਨਿੰਦਣਯੋਗ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply