Wednesday, July 3, 2024

 ਬਾਬਾ ਬਿੱਦੀ ਚੰਦ ਸੰਪ੍ਰਦਾ ਦੇ 12ਵੇਂ ਜਾਨਸੀਨ ਬਾਬਾ ਅਵਤਾਰ ਸਿੰਘ ਜਥੇ ਸਮੇਤ ਇੰਗਲੈਂਡ ਪੁੱਜੇ

PPN0905201611

ਬੈਲਜੀਅਮ, 8 ਮਈ (ਹਰਚਰਨ ਸਿੰਘ ਢਿੱਲੋਂ)- ਪੰਜਵੇ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਵਲੋ ਸਤਿਕਾਰੇ ਅਤੇ ਛੇਵੇ ਪਾਤਿਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵਲੋ ਮਹਾਨ ਸੇਵਾ ਦਾ ਦਰਜਾ “ਬਿੱਦੀ ਚੰਦ ਛੀਨਾ ਗੁਰੂ ਕਾ ਸੀਨਾ“ ਨਾਲ ਨਿਵਾਜੇ ਹੋਏ ਬਾਬਾ ਬਿੱਧੀ ਚੰਦ ਜੀ ਨਿਹੰਗ ਸਿੰਘ ਸੰਪ੍ਰਦਾ ਦੇ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ 15 ਮਈ ਤੱਕ ਯੂ. ਕੇ ਵੱਖ ਵੱਖ ਗੁਰੁ ਘਰਾਂ ਅਤੇ ਸੰਗਤਾਂ ਦੇ ਗ੍ਰਹਿ ਵਿਚਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਮਰਕੱਸੇ ਦੇ ਸ਼ਾਸ਼ਤਰ “ਤੇਗਾ“ ਅਤੇ ਬਾਬਾ ਬਿੱਦੀ ਚੰਦ ਜੀ ਦੇ ਕਮਰਕੱਸੇ ਦੀ “ਸ਼ਿਰੀ ਸਾਹਿਬ“ ਸ਼ਾਸ਼ਤਰਾਂ ਦੇ ਦਰਸ਼ਨ ਕਰਵਾ ਰਹੇ ਹਨ। ਬਾਬਾ ਬਿੱਦੀ ਚੰਦ ਜੀ ਤੋ ਲੈ ਕੇ ਹੁਣ ਤੱਕ ਚਲਦੀ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਤੇ ਬਾਬਾ ਗੁਰਬਚਨ ਸਿੰਘ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾ ਕੇ ਸਿੱਖੀ ਨਾਲ ਜੋੜਦੇ ਹੋਏ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਹਨ।
ਜਿਸ ਤਰਾਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਨੇ ਧੰਨ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਕਿ ਬੁੱਢਿਆ ਅਸੀ ਤੈਥੌ ਕਦੇ ਉਹਲੇ ਨਹੀ ਹੋਵਾਗੇ।ਇਸੇ ਤਰਾਂ ਹੀ ਬਾਬਾ ਬਿੱਦੀ ਚੰਦ ਜੀ ਨੂੰ ਛੇਵੇ ਪਾਤਿਸ਼ਾਹ ਜੀ ਨੇ ਨਿਡਰਤਾ ਬਹਾਦੁਰੀ ਅਤੇ ਕਈ ਕੁੱਲਾਂ ਤਰਨ ਦੇ ਵਰ ਦਿੱਤੇ ਸਨ।ਬਾਬਾ ਅਵਤਾਰ ਸਿੰਘ ਬਿਧੀਚੰਦੀਏ ਤਰਨਤਾਰਨ ਜਿਲ੍ਹੇ ਦੇ ਪਿੰਡ ਸੁਰ ਸਿੰਘ ਬਾਬਾ ਜੀ ਦੀ ਛਾਉਣੀ ਵਿਚ ਪਹੂੰਚੇ ਹਰ ਪ੍ਰਾਣੀ ਨੂੰ ਬਾਬਾ ਜੀ ਬੜੇ ਪਿਆਰ ਸਤਿਕਾਰ ਨਾਲ ਮਿਲਦੇ ਹੋਏ ਚਾਹ ਪਾਣੀ ਲੰਗਰ ਨਾਲ ਨਿਵਾਜਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਘਰ ਦੇ ਦਰਸ਼ਨ ਕਰਨ ਦੀ ਪ੍ਰੇਰਨਾ ਦਿੰਦੇ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply