
ਅੰਮ੍ਰਿਤਸਰ, 14 ਮਈ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਬੀ. ਏ. ਸਮੈਸਟਰ ਦੂਜਾ ਦੀ ਹੋਣਹਾਰ ਵਿਦਿਆਰਥਣ ਨਵਜੀਤ ਕੌਰ ਢਿੱਲੋਂ ਨੇ ਸ਼ਾਟਪੁੱਟ ਅਤੇ ਡਿਸਕਸ ਥਰੋ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਮਗਾ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਚੇਨਈ ‘ਚ ਕਰਵਾਏ ਗਏ ਜੂਨੀਅਰ ਫ਼ੈਡਰੇਸ਼ਨ ਕੱਪ ‘ਚ ਕਾਲਜ ਦੀ ਵਿਦਿਆਰਥਣ ਨਵਜੀਤ ਕੌਰ ਨੇ ਸ਼ਾਟਪੁਟ ‘ਚ 15.89 ਮੀਟਰ ਦੀ ਦੂਰੀ ‘ਚ ਇਹ ਰਿਕਾਰਡ ਕਾਇਮ ਕਰਦੇ ਹੋਏ ਜੂਨੀਅਰ ਵਿਸ਼ਵ ਜੇਤੂ ਅਤੇ ਜੂਨੀਅਰ ਏਸ਼ੀਅਨ ਜੇਤੂ ‘ਚ ਆਪਣਾ ਨਾਂ ਦਰਜ ਕਰਵਾਇਆ। ਇਸ ਮੌਕੇ ‘ਤੇ ਵਿਦਿਆਰਥਣ ਢਿੱਲੋਂ ਨੇ ਕਿਹਾ ਕਿ ਉਹ ਆਪਣੀ ਇਸ ਉਪਲਬੱਧੀ ਦਾ ਸਿਹਰਾ ਆਪਣੇ ਪਿਤਾ ਤੇ ਕੋਚ ਜਸਪਾਲ ਸਿੰਘ ਢਿੱਲੋਂ ਨੂੰ ਦੇਣਾ ਚਾਹੁਦੀ ਹੈ, ਜਿਨ੍ਹਾਂ ਨੇ ਹਮੇਸ਼ਾ ਖੇਡਾਂ ਵੱਲ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਅਗਵਾਈ ‘ਚ ਰਹਿ ਕੇ ਉਹ ਇਹ ਰਿਕਾਰਡ ਕਾਇਮ ਕਰਨ ‘ਚ ਕਾਮਯਾਬ ਹੋਈ ਹੈ। ਉਸਨੇ ਇਸ ਸਫ਼ਲਤਾ ਲਈ ਆਪਣੀ ਫ਼ਿਜ਼ੀਕਲ ਐਜ਼ੂਕੇਸ਼ਨ ਅਧਿਆਪਕ ਮਿਸ ਸੁਖਦੀਪ ਕੌਰ ਵੱਲੋਂ ਦਿੱਤੇ ਗਏ ਹੌਂਸਲਾ ਅਫ਼ਜਾਈ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਡਾ. ਮਾਹਲ ਨੇ ਨਵਜੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸਨੂੰ ਭਵਿੱਖ ਲਈ ਆਪਣੀਆਂ ਸ਼ੁਭਇੱਛਾਵਾਂ ਦਿੱਤੀਆਂ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media