
ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ)- ਗੁਰੂ ਨਗਰੀ ਵਿਚ ਸਥਿੱਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਨੇ ਆਪਣੀ ਅਮੀਰ ਅਕਾਦਮਿਕ ਪਰੰਪਰਾਵਾਂ ਨੂੰ ਜਾਰੀ ਰਖਦਿਆਂ ਇਸ ਵਾਰ ਫਿਰ ਮੀਲ ਪੱਥਰ ਸਥਾਪਿਤ ਕਰਦਿਆਂ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਵਿਚ ਮੱਲਾਂ ਮਾਰੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵਲੋਂ ਬਾਰ੍ਹਵੀਂ ਦੇ ਐਲਾਨੇ ਗਏ ਨਤੀਜੇ ਵਿਚੋਂ ਮਾਲ ਰੋਡ ਸਕੂਲ ਦਾ ਨਤੀਜਾ ਸੋ ਪ੍ਰਤੀਸ਼ਤ ਰਿਹਾ। ਸਕੂਲ ਦੇ 631 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀ ਕਾਮਯਾਬ ਹੋਏ ਅਤੇ ੪੮੪ ਵਿਦਿਆਰਥੀਆਂ ਨੇ ਫਸਟ ਡਿਵੀਜਨ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਹਰਾ ਸਕੂਲ ਦੇ ਮਿਹਨਤੀ ਅਤੇ ਪ੍ਰਤਿਬੱਧ ਅਧਿਆਪਕਾਂ ਦੇ ਸਿਰ ਜਾਂਦਾ ਹੈ। ਉਨ੍ਹਾਂ ਇਹ ਵੀ ਵਚਨਬੱਧਤਾ ਦੁਹਰਾਈ ਕਿ ‘ਅਕਾਦਮਿਕ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਆਉਂਦੇ ਸਮੇਂ ਵਿਚ ਵੀ ਵੱਧ ਤੋਂ ਵੱਧ ਸਹੁਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੋਕੇ ਉੱਤੇ ਐਲਾਨੇ ਗਏ ਨਤੀਜੇ ਵਿਚੋਂ 50 ਵਿਦਿਆਰਥੀਆਂ ਨੇ 80 ਤੋਂ 90 ਪ੍ਰਤੀਸ਼ਤ ਅੰਕ ਹਾਸਲ ਕੀਤੇ। ਸਕੂਲ ਵਿਚ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਪ੍ਰਥਮ ਸਥਾਨ ਨੀਤਿਕਾ (ਕਾਮਰਸ), ਦੂਸਰਾ ਸਥਾਨ ਮਾਲਤੀ ਕੁਮਾਰੀ (ਸਾਇੰਸ) ‘ਤੇ ਪਿੰਕੀ (ਵੋਕੇਸ਼ਨਲ) ਅਤੇ ਤੀਸਰਾ ਸਥਾਨ ਮਨਦੀਪ ਕੌਰ (ਵੋਕੇਸ਼ਨਲ) ਨੇ ਪ੍ਰਾਪਤ ਕੀਤਾ।
Punjab Post Daily Online Newspaper & Print Media