Friday, July 5, 2024

ਬੀ. ਬੀ. ਕੇ. ਡੀ. ਏ. ਵੀ ਫਿਰ ਸਿਖ਼ੱਰ ‘ਤੇ- 95 ਪ੍ਰਤੀਸ਼ਤ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ

PPN140519
ਅੰਮ੍ਰਿਤਸਰ, 14 ਮਈ  (ਜਗਦੀਪ ਸਿੰਘ)-   ਹਰ ਵਾਰ ਦੀ ਤਰ੍ਹਾਂ ਇਸ ਵਰ੍ਹੇ ਵੀ 2014 ਵਿੱਚ ਵੀ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ +2 ਦੇ ਨਤੀਜਿਆਂ ਵਿੱਚ ਵੱਖ – ਵੱਖ ਵਿਸ਼ਿਆਂ ਵਿੱਚ ਬਾਜੀ ਮਾਰੀ। ਸਮੂਹ ਸਟਾਫ਼ ਅਤੇ ਪ੍ਰਿੰਸੀਪਲ ਮੈਡਮ ਡਾ. (ਸ਼੍ਰੀਮਤੀ)  ਨੀਲਮ ਕਾਮਰਾ, ਸ਼੍ਰੀ ਅਸ਼ੋਕ ਮਲਹੋਤਰਾ ਅਤੇ ਮੈਡਮ ਮਨਦੀਪ ਸੋਢੀ ਦੀ ਅੱਗਵਾਈ ਵਿੱਚ ਪੜੀਆਂ ਇਹਨਾਂ ਵਿਦਿਆਰਥਣਾਂ ਨੇ +2 ਦੇ ਇਮਤਿਹਾਨਾਂ ਵਿਚ 100% ਨਤੀਜਾ ਲੈ ਕੇ ਇਸ ਵਾਰ ਵੀ ਭਵਿੱਖ ਵਿੱਚ ਚੁਣੌਤੀਆਂ ਲਈ ਤਿਆਰੀ ਕੱਸ ਰੱਖੀ ਹੈ। +2  ਕਾਮਰਸ ਦੀ ਵਿਦਿਆਰਥਣ ਬਨਦੀਪ ਕੌਰ 95.56% ਅੰਕ ਲੈ ਕੇ ਕਾਮਰਸ ਵਿੱਚੋਂ ਅੰਮ੍ਰਿਤਸਰ ਜਿਲ੍ਹੇ ਚੋਂ ਅਵੱਲ ਰਹੀ ਅਤੇ ਅੋਵਰਆਲ ਦੂਸਰੇ ਸਥਾਨ ਤੇ ਰਹੀ 430/450 ਅੰਕ ਲੈ ਕੇ ਬਨਦੀਪ ਪੰਜਾਬ ਸੂਬੇ ਚੋਂ 13ਵੇਂ ਸਥਾਨ ਤੇ ਅਤੇ ਕਾਮਰਸ ਦੇ ਖੇਤਰ ਵਿੱਚ ਪੰਜਾਬ ਰਾਜ ਚੋਂ ਚੌਥੇ ਸਥਾਨ ਤੇ ਰਹੀ।ਕਸ਼ਿਕਾ ਖੇਮਕਾ ਅਤੇ ਸ਼ਿਵਾਨੀ ਛਾਬੜਾ ਨੇ ਇਕੋ ਜਿਹੇ 94% ਨੰਬਰ ਲੈ ਕੇ ਅੰਮ੍ਰਿਤਸਰ ਜਿਲੇ ਵਿੱਚ ਕਾਮਰਸ ਗਰੁੱਪ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਉਹਨਾਂ ਨੇ 423/450 ਅੰਕ ਹਾਸਲ ਕੀਤੇ।ਕਾਮਰਸ ਵਿਭਾਗ ਦੀ ਹੀ ਵਿਦਿਆਰਥਣ ਵਸੁਧਾ ਬਾਂਸਲ ਨੇ 93.33% ਨੰਬਰ ਲੈ ਅੰਮ੍ਰਿਤਸਰ ਜਿਲ੍ਹੇ ਵਿਚ ਪੰਜਵਾਂ ਸਥਾਨ ਹਾਸਲ ਕੀਤਾ।ਇਹਨਾਂ ਤੋਂ ਇਲਾਵਾ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀਆਂ ੮ ਵਿਦਿਆਰਥਣਾਂ ਨੇ +2 ਚੋਂ 90% ਤੋਂ ਵੱਧ, ੨੫ ਵਿਦਿਆਰਥੀ 85% ਤੋਂ ਵੱਧ ਤੇ 47 ਵਿਦਿਆਰਥਣਾਂ ਨੇ 80% ਤੋਂ ਵੱਧ ਤੇ 47 ਵਿਦਿਆਰਥਣਾਂ ਨੇ 80% ਤੋਂ ਵੱਧ ਅਤੇ ੧੩੪ ਵਿਦਿਆਰਥੀਆ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ। ਕਾਲਜ ਦੇ +2 ਦੀਆਂ ਲਗਭਗ 95%  ਵਿਦਿਆਰਥਣਾਂ ਨੇ 60% ਤੋਂ ਵੱਧ ਨੰਬਰ ਲੈ ਕੇ ਆਪਣੀ ਮਿਹਨਤ ਦੀ ਚੜਤ ਨੂੰ ਕਾਇਮ ਰੱਖਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply