Friday, July 5, 2024

ਵੱਖ-ਵੱਖ ਸਕੂਲਾਂ ‘ਚ ਲਗਾਏ ਕਾਨੂੰਨੀ ਸਾਖ਼ਰਤਾ ਕੈਂਪ

PPN150515

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਸਕੱਤਰ ਕਮ ਸੀ. ਜੇ. ਐਮ. ਸ੍ਰੀ ਵਿਕਰਾਂਤ ਗਰਗ ਦੀ ਪ੍ਰਧਾਨਗੀ ਹੇਠ ਫ਼ਾਜ਼ਿਲਕਾ ਉਪ-ਮੰਡਲ ਦੇ ਵੱਖ ਵੱਖ ਪਿੰਡਾਂ, ਚੁਵਾੜਿਆਵਾਲੀ, ਕੋੜਿਆਵਾਲੀ, ਲਾਲੋਵਾਲੀ, ਰਾਣਾ, ਆਸਫਵਾਲਾ, ਸੁਰੇਸ਼ ਵਾਲਾ ਅਤੇ ਸਰਕਾਰੀ ਹਾਈ ਸਕੂਲ ਮੁਹੰਮਦ ਪੀਰਾ, ਮੋਜਮ, ਮੁਹਾਰ ਸੋਨਾ ਆਦਿ ਸੈਮੀਨਾਰ ਲਗਾ ਕੇ ਪਿੰਡਾਂ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਕਾਨੂੰਨ ਸਬੰਧੀ ਮੁਫ਼ਤ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸੈਮੀਨਾਰਾਂ ਮੌਕੇ ਸੀ. ਜੇ. ਐਮ. ਸ੍ਰੀ ਗਰਗ ਨੇ ਕਿਹਾ ਕਿ ਲੋਕਾਂ ਨੂੰ ਘਰ-ਘਰ ਇਨਸਾਫ ਦਿਵਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੁਆਰਾ ਵਿਸ਼ੇਸ਼ ਕਾਨੂੰਨੀ ਸਾਖਰਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੈਮੀਨਾਰਾਂ ਨੂੰ ਐਡਵੋਕੇਟ ਸੋਮ ਪ੍ਰਕਾਸ਼ ਸੇਠੀ, ਮਨੀਸ਼ ਸ਼ਰਮਾ, ਈਸ਼ਵਰ ਸਿੰਘ ਸੰਬੋਧਨ ਕਰਦਿਆਂ ਮੌਲਿਕ ਅਧਿਕਾਰਾਂ, ਕਰਤੱਵਾਂ, ਲੋਕ ਅਦਾਲਤਾਂ ਅੰਦਰ ਸਥਾਈ ਅਦਾਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੁਰੈਣ ਲਾਲ ਕਟਾਰੀਆ, ਅਸ਼ੋਕ ਕੁਮਾਰ ਮੋਂਗਾ ਨੇ ਪੈਰਾ ਲੀਗਲ ਵਲੰਟੀਅਰ ਯੋਜਨਾਂ ਸਬੰਧੀ ਜਾਣਕਾਰੀ ਦਿੱਤੀ। ਪੀ.ਐਲ.ਵੀ. ਜਸਵੰਤ ਸਿੰਘ ਅਤੇ ਪ੍ਰੀਤਮ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੁਆਰਾ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply