Wednesday, December 31, 2025

ਕਿਸਾਨ ਜਥੇਬੰਦੀ ਨੇ ਸਠਿਆਲਾ ‘ਚ ਫੂਕਿਆ ਕੇਂਦਰ ਤੇ ਬਾਦਲ ਸਰਕਾਰ ਦਾ ਪੁਤਲਾ

PPN150523

ਤਰਸਿੱਕਾ, 15 ਮਈ (ਕਵਲਜੀਤ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਬਾਬਾ ਬਕਾਲਾ ਦੀ ਮੀਟਿੰਗ ਅੱਜ ਪਿੰਡ ਸਠਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ।ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਦੇ ਖੱਪਤਕਾਰਾਂ ਉੱਤੇ ਬਿਜਲੀ ਦਰਾਂ ਵਿੱਚ 700 ਕਰੋੜ ਰੁਪਏ ਦਾ ਸਲਾਨਾ ਬੋਝ ਪਾਉਣ ਦੀ ਤਿਆਰੀ ਅਤੇ ਕਿਸਾਨਾਂ ਮਜਦੂਰਾਂ ਉੱਤੇ ਕੀਤੇ ਅੰਨ੍ਹੇ ਲਾਠੀਚਾਰਜ ਵਿਰੁੱਧ ਸਠਿਆਲਾ-ਘੁਮਾਣ ਜੀ.ਟੀ.ਰੋਡ ਜਾਮ ਕਰਕੇ ਕੇਂਦਰ ਤੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੋਰਦਾਰ ਨਾਅਰੇਬਾਜੀ ਕੀਤੀ ਗਈ।ਮੀਟਿੰਗ ਵਿੱਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਹਰਪ੍ਰੀਤ ਸਿੱਧਵਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਨਸ਼ਿਆਂ ਦਾ ਕਾਰੋਬਾਰ ਫੈਲਾ ਕੇ 50% ਨੌਜਵਾਨ ਬਰਬਾਦ ਕਰ ਦਿੱਤੀ ਗਈ ਹੈ।ਰੇਤ,ਬੱਜਰੀ ਦੀ ਲੁੱਟ,ਗੁੰਡਾਗਰਦੀ,ਭ੍ਰਿਸ਼ਟਾਚਾਰ ਕਰਨ ਵਾਲੀ ਬਾਦਲ ਸਰਕਾਰ ਵਿਰੁੱਧ ਵਿਸ਼ਾਲ ਲਾਮਬੰਦੀ ਦਾ ਸੱਦਾ ਦਿੰਦਿਆਂ ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਕਿਸਾਨ ਜਥੇਬੰਦੀ ਨਾਲ ਮੰਨੀ ਹੋਈ ਮੰਗ ਮੁਤਾਬਕ 13 ਕਿਸਾਨ ਆਗੂਆਂ ਤੇ ਕੀਤਾ ਝੂਠਾ ਪਰਚਾ ਰੱਦ ਕਰਕੇ ਅਦਾਲਤ ਵਿੱਚ ਦਿੱਤਾ ਜਾਵੇ।ਜਖਮੀਆਂ ਨੂੰ 25-25 ਹਜਾਰ ਰੁ: ਦਾ ਮੁਆਵਜਾ, ਸੰਦਾਂ ਦੀ ਟੁੱਟ-ਭੱਜ ਦਾ 4 ਲੱਖ ਦਾ ਮੰਨਿਆ ਮੁਆਵਜਾ ਤੁਰੰਤ ਦਿੱਤਾ ਜਾਵੇ।ਦੋਸ਼ੀ ਪੁਲੀਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ, ਸ਼ਹੀਦ ਬੰਡਾਲਾ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ,ਬਿਜਲੀ ਦਰ 1 ਰੁ: ਯੂਨਿਟ ਕਰਨ,ਕਰੋੜਾਂ ਲੋਕਾਂ ਨੂੰ ਲੱਖਾਂ ਰੁ: ਦੇ ਪਾਏ ਜੁਰਮਾਨੇ ਤੇ ਕੀਤੇ ਪਰਚੇ ਰੱਦ ਕਰਨ ਸਮੇਤ ਸਾਰੀਆਂ ਮੰਨੀਆਂ ਮੰਗਾਂ ਮੱਖ ਮੰਤਰੀ ਨਾਲ ਮੀਟਿੰਗ ਕਰਾ ਕੇ ਹੱਲ ਕੀਤੀਆਂ ਜਾਣ।ਮਨਰੇਗਾ ਸਕੀਮ ਅਧੀਨ 5 ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ ਜੌਬ ਕਾਰਡ ਬਣਾ ਕੇ ਖੇਤਾਂ ਵਿੱਚ ਕੰਮ ਕਰਨ ਬਦਲੇ 200 ਪ੍ਰਤੀ ਦਿਹਾਤੀ ਦਿੱਤੀ ਜਾਵੇ।ਬਾਬਾ ਬਕਾਲਾ ਬਜਾਰ ਢਾਹੁਣ ਤੋਂ ਪਹਿਲਾਂ ਅੰ੍ਿਰੰਤਸਰ ਦੇ ਸ੍ਰੀ ਰਜਤ ਅਗਰਵਾਲ ਨਾਲ ਹੋਏ ਸਮਝੌਤੇ ਮੁਤਾਬਕ ਪੀੜਤਾਂ ਨੂੰ ਮਾਰਕੀਟ ਬਣਾ ਕੇ ਪਹਿਲਾਂ ਦੁਕਾਨਾਂ ਅਲਾਟ ਕੀਤੀਆਂ ਜਾਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਜਗੀਰ ਕੌਰ ਕਲੇਰ ਘੁਮਾਣ,ਬੀਬੀ ਕਸ਼ਮੀਰ ਕੋਰ,ਸਤਨਾਮ ਸਿੰਘ ਜੌਹਲ,ਕਰਮ ਸਿੰਘ ਬੱਲਸਰਾਂ, ਦਲਬੀਰ ਸਿੰਘ ਬੇਦਾਦਪੁਰ, ਸੁਰਜੀਤ ਸਿੰਘ ਕੰਗ, ਸੰਪੂਰਨ ਸਿੰਘ ਖਾਨਪੁਰ, ਤਜਿੰਦਰਪਾਲ ਸਿੰਘ ਸੇਰੋਂ, ਤਰਸੇਮ ਸਿੰਘ ਬੁਤਾਲਾ, ਚਰਨ ਸਿੰਘ ਕਲੇਰ ਘੁਮਾਣ, ਜੋਗਿੰਦਰ ਸਿੰਘ ਬੇਦਾਦਪੁਰ, ਕਰਤਾਰ ਸਿੰਘ ਸਠਿਆਲਾ, ਲਖਬਰਿ ਸਿੰਘ ਛਾਪਿਅਵਾਲੀ, ਜਰਨੈਲ ਸਿੰਘ ਚੀਮਾ ਬਾਠ, ਸਵਿੰਦਰ ਸਿੰਘ ਬੂਲੇਨੰਗਲ, ਸਤਨਾਮ ਸਿੰਘ ਸੁਧਾਰ, ਮੁਖਬੈਨ ਸਿੰਘ ਜੋਧਾਨਗਰੀ ਆਦਿ ਆਗੂ ਹਾਜਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply