Wednesday, December 31, 2025

ਖਾਲਸਾ ਸਕੂਲ ਦੇ ਧਾਰਮਿਕ ਬੱਚਿਆਂ ਦਾ ਸਨਮਾਨ

PPN170504
ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀ ਨੂੰ ਸਨਮਾਨਿਆ ਗਿਆ, ਜਿਨ੍ਹਾਂ ਨੇ ਗੁਰਬਾਣੀ ਪੂਰੀ ਤਰ੍ਹਾ ਕੰਠ ਕੀਤਾ ਹੋਇਆ ਹੈ। ਇਨ੍ਹਾਂ ਬੱਚਿਆਂ ਨੇ  ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਦੀ ਅਗਵਾਈ ਅਤੇ ਧਾਰਮਿਕ ਅਧਿਆਪਕਾ ਮੈਡਮ ਚਰਨਜੀਤ ਕੌਰ ਦੇ ਉਪਰਾਲੇ ਸਦਕਾ ਗੁਰਬਾਣੀ ਕੰਠ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰੀਤ ਕੌਰ +1 ਕਲਾਸ, ਸੁਮਨਪ੍ਰੀਤ ਕੌਰ +1, ਸ਼ਾਲੂ ਕੌਰ ਦਸਵੀਂ ਕਲਾਸ ਨੂੰ ਜਪੁਜੀ ਸਾਹਿਬ,ਰਹਿਰਾਸਿ ਸਾਹਿਬ, ਚੌਪਈ ਸਾਹਿਬ,ਅੰਨਦ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਅਤੇ ਕੀਰਤਨ ਸੋਹਿਲਾ ਦੀਆਂ ਬਾਣੀਆਂ ਜੂਬਾਨੀ ਕੰਠ ਹੋਣ ਤੋਂ ਇਲਾਵਾ ਹੋਰ ਵੀ ਗੁਰਬਾਣੀ ਕੰਠ ਹੈ। ਇਨ੍ਹਾਂ ਤੋਂ ਇਲਾਵਾ ਸਕੂਲ ਦੇ ਹੋਰ ਵੀ ਬੱਚੇ ਸੰਜੂ ਸਿੰਘ ਅੱਠਵੀਂ, ਸਿਮਰਜੀਤ ਕੌਰ ਕਲਾਸ ਨੌਵੀਂ, ਸੂਰਜਪਾਲ ਸਿੰਘ ਸੱਤਵੀਂ, ਜਸਵਿੰਦਰਪਾਲ ਸਿੰਘ ਕਲਾਸ ਸੱਤਵੀਂ, ਰਣਜੀਤ ਸਿੰਘ ਨੂੰ ਜਪੁਜੀ ਸਾਹਿਬ ਦੀਆਂ ਬਾਣੀਆਂ ਜੁਬਾਨੀ ਕੰਠ ਹਨ। ਇਨ੍ਹਾਂ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕੇ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਵਿੱਚ ਖ਼ੁਸ਼ੀ ਮਨਾਈ ਗਈ ਅਤੇ ਪ੍ਰਿੰਸੀਪਲ ਨੇ ਸਮੂਹ ਬੱਚਿਆਂ ਨੂੰ ਵੀ ਬਾਣੀ ਅਤੇ ਬਾਣੇ ਨਾਲ ਜੋੜ ਕੇ ਸੰਸਾਰਕ ਰੀਤੀ ਰਿਵਾਜ ਅਤੇ ਕ੍ਰਿਤ ਕਰਨ, ਵੰਡ ਛੱਕਣਾ ਅਤੇ ਗੁਰਬਾਣੀ ਦੇ ਸਿਧਾਂਤ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਵਿਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਬੱਚਿਆਂ ਦੀ ਹੌਸਲਾਂ ਅਫ਼ਜਾਈ ਕਰਦਿਆਂ ਧਾਰਮਿਕ ਅਧਿਆਪਕਾ ਮੈਡਮ ਚਰਨਜੀਤ ਕੌਰ ਵਲੋਂ ਦਸ-ਦਸ ਕਾਪੀਆਂ ਦਾ ਸੈੱਟ ਬੱਚਿਆਂ ਨੂੰ ਭੇਂਟ ਕੀਤਾ ਅਤੇ ਕਿਹਾ ਕਿ ਇਨ੍ਹਾਂ ਦੀ ਪੜ੍ਹਾਈ ਦਾ ਖ਼ਰਚ ਵੀ ਉਹ ਆਪਣੇ ਕੋਲੋਂ ਕਰਨਗੇ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply