
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ)- ਖੇਤੀਬਾੜੀ ਵਿਭਾਗ ਵਲੋਂ ਮਿੱਟੀ ਅਤੇ ਪਾਣੀ ਪੱਰਖ ਸੰਬੰਧੀ ਜਾਗਰੂਕਤਾ ਮੁਹਿੰਮ ਦੌਰਾਨ ਮੁੱਖ ਖੇਤੀਬਾੜੀ ਅਫਸਰ -ਕਮ- ਪ੍ਰੋਜੈਕਟ ਡਾਇਰੈਕਟਰ ਆਤਮਾ ਡਾ.ਰਜਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਵਿੱਖੇ ਮਿੱਟੀ ਅਤੇ ਪਾਣੀ ਚੈਕ ਕਰਨ ਲਈ ਸੈਂਪਲ ਲਏ ਗਏ। ਇਸ ਮੌਕੇ ਆਤਮਾ ਸਟਾਫ ਅਤੇ ਖੇਤੀਬਾੜੀ ਵਿਭਾਗ ਦੇ ਲਗਭਗ 40 ਮਾਹਿਰਾਂ ਨੇ ਖੁਦ ਕਿਸਾਨਾਂ ਦੇ 230 ਖੇਤਾਂ ਵਿੱਚ ਪਹੁੰਚ ਕੇ ਲਗਭਗ 305 ਮਿੱਟੀ ਦੇ ਅਤੇ 80 ਪਾਣੀ ਦੇ ਸੈਂਪਲ ਲਏ ਗਏ। ਆਤਮਾ ਦੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਡਾ. ਨਰਿੰਦਰ ਗੋਦਾਰਾ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਸੈਂਪਲ ਲੈਣ ਸੰਬਧੀ ਜਾਣਕਾਰੀ ਦਿੱਤੀ ਅਤੇ ਇਹਨਾਂ ਦੇ ਨਮੂਨੇ ਲੈਣ ਦੇ ਤਰੀਕੇ ਦੱਸੇ। ਮਿੱਟੀ ਅਤੇ ਪਾਣੀ ਪੱਰਖ ਸੰਬਧੀ ਜਾਗਰੂਕਤਾ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜਿਲੇ ਵਿੱਚ ਸੱਤ ਪਿੰਡ ਗੋਨਿਆਣਾ ਖੁਰਦ, ਸੁੱਖਾ ਸਿੰਘ ਵਾਲਾ, ਗਹਿਰੀ ਬੁੱਟਰ, ਗੁਰੂਸਰ, ਜੋਗਾਨੰਦ, ਸਿਧਾਨਾ ਅਤੇ ਜੈਦ ਚੁਣੇ ਗਏ ਹਨ।ਇਹਨਾਂ ਵਿੱਚ ਪਹਿਲੇ ਚਾਰ ਪਿੰਡਾ ਦੇ ਸੈਂਪਲ ਹੋ ਚੁਕੇ ਹਨਤੇ ਬਾਕੀ ਦੇ ਪਿੰਡਾ ਵਿਚ 22 ਮਈ ਤੱਕ ਸੈਂਪਲ ਲੈ ਲਏ ਜਾਣਗੇ। ਇਸ ਮੋਕੇ ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਡਾ. ਰਜਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਫਾਸਫੋਰਸ (ਡੀ.ਏ.ਪੀ – ਸਿੰਗਲ ਸੂਪਰ ਫਾਸਫੇਟ) ਖਾਦਾਂ ਦੀ ਹੋ ਰਹੀ ਵੱਧ ਵਰਤੋਂ ਬਾਰੇ ਸਚੇਤ ਰਹਿਣ ਦੀ ਅਪੀਲ ਕੀਤੀ, ਕਿਹਾ ਕਿ ਜੇਕਰ ਖੇਤ ਵਿੱਚ ਕਣਕ ਦੀ ਫਸਲ ਵਿੱਚ ਸਫਾਰਿਸ਼ ਅਨੂਸਾਰ ਡੀ.ਏ.ਪੀ ਦੀ ਵਰਤੋਂ ਕੀਤੀ ਹੈ ਤਾਂ ਨਰਮੇ ਦੀ ਫਸਲ ਵਿੱਚ ਡੀ.ਏ.ਪੀ ਪਾਉਣ ਦੀ ਕੋਈ ਲੋੜ ਨਹੀ।ਡਾ. ਬਰਾੜ ਨੇ ਕਿਸਾਨਾਂ ਨੂੰ ਦਰਮਿਆਣਿਆਂ ਤੇ ਭਾਰੀ ਜਮੀਨਾਂ ਵਿਚ ਵੱਧ ਤੋ ਵੱਧ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਜੋਰ ਦਿੱਤਾ ਤਾਂ ਜੋ ਪਾਣੀ ਅਤੇ ਖਰਚੇ ਦੀ ਬਚਤ ਹੋ ਸਕੇ।ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਖੇਤੀਬਾੜੀ ਮਹਿਕਮੇ ਵਲੋ ਬਲਾਕ ਪੱਧਰ ਤੇ ਮਸ਼ੀਨਾਂ ਉੱਪਲਬਧ ਹਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media