Wednesday, December 31, 2025

ਬੇਕਾਬੂ ਪੁਲਿਸ ਦੀ ਟਵੇਰਾ ਦੀ ਟੱਕਰ ਕਾਰਨ ਰੇਹੜੀ ਵਾਲਾ ਮਰਿਆ ਅਤੇ ਦੋ ਜ਼ਖ਼ਮੀ

ਡੀ.ਐਸ.ਪੀ ਸਿਟੀ ਵਲੋਂ ਮਾਮਲੇ ਦੀ ਜਾਂਚ ਸ਼ੁਰੂ


ਬਠਿੰਡਾ ,21 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮੁਲਤਾਨੀਆਂ ਰੋਡ ‘ਤੇ ਬਾਅਦ ਦੁਪਹਿਰ ਤੇਜ ਰਫ਼ਤਾਰ ਪੁਲਿਸ ਦੀ ਟਵੇਰਾ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਖੜੀ ਗੋਲਗੱਪਿਆਂ ਵਾਲੀ ਰੇਹੜੀ ਵਿਚ ਜੋਰਦਾਰ ਵੱਜੀ ਅਤੇ ਮੌਕੇ ‘ਤੇ ਹੀ ਰੇਹੜੀ ਵਾਲਾ ਮਰ ਗਿਆ ਅਤੇ ਦੋ ਵਿਅਕਤੀ ਜੋ ਕਿ ਰੇਹੜੀ ‘ਤੇ ਗੋਲਗੱਪੇ ਖਾ ਰਹੇ ਸੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਮੌਕੇ ‘ਤੇ ਇੱਕਠੇ ਹੋਏ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਘਟਨਾ ਦੀ ਸੂਚਨਾ ਪਾ ਕੇ ਡੀ.ਐਸ.ਪੀ. ਸਿਟੀ ਗੁਰਜੀਤ ਸਿੰਘ ਰੋਮਾਣਾ ਵੀ ਘਟਨਾ ਅਸਥਾਨ ਅਤੇ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ। ਜਾਣਕਾਰੀ ਅਨੁਸਾਰ ਮੁਲਤਾਨੀਆਂ ਰੋਡ ‘ਤੇ ਵਿਰਾਟ ਗਰੀਨ ਦੇ ਨਜ਼ਦੀਕ ਸਥਿਤ  ਦੇ ਨਜ਼ਦੀਕ ਸਥਿਤ ਪਟਰੋਲ ਪੰਪ ਦੇ ਕੋਲ ਗੋਲ ਗੱਪੇ ਦੀ ਰੇਹੜੀ ‘ਤੇ ਬੀੜ ਤਲਾਬ ਵਾਸੀ ਪਲਵਿੰਦਰ ਸਿੰਘ ਅਤੇ ਜਸਬੀਰ ਸਿੰਘ ਗੋਲ ਗੱਪੇ ਖਾ ਰਹੇ ਸਨ। ਇਸ ਦੌਰਾਨ ਗਸ਼ਤ ਕਰ ਰਹੀ ਬਠਿੰਡਾ ਪੁਲਿਸ ਦੀ ਟਵੇਰਾ ਨੰਬਰ 3 ਦਾ ਡਰਾਇਵਰ ਸਾਹਮਣੇ ਤੋਂ ਆ ਰਹੇ ਟਰੱਕ ਤੋਂ ਬਚਾਅ ਕਰਨ ਦੇ ਚੱਕਰ ਵਿਚ ਆਪਣਾ ਸੁਤੰਲਨ ਖੋ ਬੈਠਾ ਅਤੇ ਭਿਆਨਕ ਟੱਕਰ ਰੇਹੜੀ ਵਿਚ ਮਾਰ ਦਿੱਤੀ, ਜਿਸ ਕਾਰਨ ਮੌਕੇ ਰੇਹੜੀ ਮਾਲਕ ਦੀ ਮੌਤ ਅਤੇ ਪਿੰਡ ਵਾਸੀ ਬੀੜ ਤਲਾਬ ਗੰਭੀਰ ਜ਼ਖ਼ਮੀ ਹੋ ਗਏ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply