
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਮਾਤਾ ਭੱਦਰਕਾਲੀ ਦੇ ਮੇਲੇ ਦੇ ਸਬੰਧ ਵਿੱਚ ਮਾਂ ਦੇ ਭਗਤਾਂ ਦੁਆਰਾ ਲੰਗਰ ਲਗਾਇਆ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਅੰਮ੍ਰਿਤਸਰ ਸੈਂਟਰ ਦੇ ਵਿਧਾਇਕ ਅਤੇ ਮਾਝਾ ਜੋਨ ਦੇ ਇੰਚਾਰਜ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਰਿਬਨ ਕੱਟ ਕੇ ਲੰਗਰ ਤੇ ਛਬੀਲ ਵਰਤਾਉਣ ਦੀ ਸ਼ੁਰੂਆਤ ਕੀਤੀ । ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਨੇ ਵੀ ਉਨ੍ਹਾਂ ਨਾਲ ਮੌਜੂਦ ਸਨ। ਸ੍ਰੀ ਸੋਨੀ ਨੇ ਇਸ ਮੇਲੇ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਇਸ ਅਵਸਰ ਤੇ ਮਹੇਸ਼ ਖੰਨਾ, ਲਾਲੀ ਪ੍ਰਧਾਨ, ਸੁਮਿਤ ਮਹਾਜਨ, ਗੌਰਵ, ਅਮਿਤ ਵੀ ਉਨ੍ਹਾਂ ਦੇ ਨਾਲ ਸਨ।
Punjab Post Daily Online Newspaper & Print Media