Monday, December 23, 2024

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 6 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

http://punjabpost.in/welcome/?p=76858

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ- ਤੀਜੀ ਵਾਰ ਪ੍ਰਧਾਨ ਬਣੇ ਬਡੂੰਗਰ।

▶ ਅੰਮ੍ਰਿਤਸਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ।ਬਲਦੇਵ ਸਿੰਘ ਕਿਆਮਪੁਰਾ ਸੀਨੀ. ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ ਤੇ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਬਣੇ।

▶ ਸ਼੍ਰੋਮਣੀ ਕਮੇਟੀ ਦੀ 11 ਮੈਂਬਰੀ ਕਾਰਜਕਾਰਣੀ ਕਮੇਟੀ ਵਿੱਚ ਸ਼ਾਮਲ ਹਨ ਜੈਪਾਲ ਸਿੰਘ ਮੰਡੀਆ, ਨਿਰਮਲ ਸਿੰਘ ਹਰਿਆਓ, ਕੁਲਵੰਤ ਸਿੰਘ ਮੰਨਣ, ਸਤਪਾਲ ਸਿੰਘ ਤਲਵੰਡੀ ਭਾਈ, ਬਲਵਿੰਦਰ ਸਿੰਘ ਵੇਈਂਪੂਈਂ, ਗੁਰਮੇਲ ਸਿੰਘ ਸੰਗਤਪੁਰਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਭਾਈ ਰਾਮ ਸਿੰਘ, ਗੁਰਚਰਨ ਸਿੰਘ ਗਰੇਵਾਲ, ਸੁਰਜੀਤ ਸਿੰਘ ਭਿੱਟੇਵੱਡ ਅਤੇ ਸੁਰਜੀਤ ਸਿੰਘ ਕਾਲਾਬੂਲਾ ਸ਼ਾਮਲ ਹਨ।

▶ ਡੱਬਵਾਲੀ ਨੇੜੇ ਹੋਏ ਸੜਕ ਹਾਸੇ ‘ਚ 6 ਮੌਤਾਂ, ਦੋ ਬੱਚਿਆਂ ਸਮੇਤ 16  ਔਰਤਾਂ ਜਖਮੀ- ਛੋਟੇ ਹਾਥੀ ਨੂੰ ਅਗਿਓਂ ਟਰੱਕ ਤੇ ਪਿਛਿਓਂ ਵਾਲਵੋ ਬੱਸ ਨੇ ਮਾਰੀਆਂ ਟੱਕਰਾਂ।

▶ ਪੈਟਰੋਲ 0.89 ਤੇ ਡੀਜ਼ਲ 0.86 ਪੈਸੇ ਹੋਇਆ ਮਹਿੰਗਾ- ਕੀਮਤਾਂ ਅੱਧੀ ਰਾਤ ਤੋਂ ਲਾਗੂ।

▶ ਤਲਵੰਡੀ ਸਾਬੋ- ਸਰਬਤ ਖਾਲਸਾ ਦੀਆਂ ਤਿਆਰੀਆਂ ਜੋਰਾਂ ‘ਤੇ ਸਿਮਰਨਜੀਤ ਸਿੰਘ ਮਾਨ, ਮੁਤਵਾਜ਼ੀ ਜਥੇਦਾਰਾਂ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਲਿਆ ਜਾਇਜ਼ਾ।

▶ 10 ਨਵੰਬਰ ਨੂੰ ਹੋ ਰਹੇ ਸਰਬਤ ਖਾਲਸਾ ਸਬੰਧੀ ਪੁਲਿਸ ਸਰਗਰਮ- ਆਗੂਆਂ ਦੀ ਫੜੋ-ਫੜੀ ਸ਼ੁਰੂ।?

▶ ਹਿਮਾਚਲ ਦੇ ਮੰਡੀ ‘ਚ ਬਿਆਸ ਦਰਿਆ ‘ਚ ਡਿੱਗੀ ਬੱਸ- 18 ਸਵਾਰੀਆਂ ਦੀ ਮੌਤ ਦੋ ਦਰਜਨ ਦੇ ਕਰੀਬ ਜਖਮੀ।

▶ ਵੱਡੀ ਗਿਣਤੀ ‘ਚ ਆਪ ਅਤੇ ਅਕਾਲੀ ਦਲ ਦੇ ਸਮੱਰਥਕ ਕਾਂਗਰਸ ਵਿੱਚ ਸ਼ਾਮਲ- ਕੈਪਟਨ ਨੇ ਕੀਤਾ ਸਵਾਗਤ।

▶ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਲਈ ਭਿਵਾਨੀ ਪੁੱਜੀ ਦਿੱਲੀ ਦੀ ਕਰਾਈਮ ਪੁਲਿਸ।

▶ ਹਿਮਾਚਲ ਦੇ ਕਾਂਗੜਾ ‘ਚ ਪੈਰਾਗਲਾਈਡਰ ਦੀ ਮੌਤ ਹੋਣ ਦੀ ਖਬਰ ।

▶ ਜੰਮੂ ਕਸ਼ਮੀਤ ਦੇ ਸ਼ੋਪੀਆ ‘ਚ ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਇੱਕ ਅੱਤਵਾਦੀ ਕੀਤਾ ਢੇਰ।

▶ ਦਿੱਲੀ ਵਿਚ ਪ੍ਰਦੂਸ਼ਣ ਦਾ ਪ੍ਰਕੋਪ ਵਧਿਆ- ਐਮ.ਸੀ.ਡੀ ਦੇ 1800 ਸਕੂਲ ਕੀਤੇ ਬੰਦ।

▶ ਗੁਰਦਾਸਪੁਰ ਦੇ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਯੋਗੇਸ਼ ਭੰਡਾਰੀ ਸਮੇਤ 5 ਦੇ ਖਿਲਾਫ ਸਰਕਾਰੀ ਰੇਟਾਂ ਤੋਂ ਘੱਟ ਮੁੱਲ ‘ਤੇ ਰਜਿਸਟਰੀਆਂ ਕਰਨ ‘ਤੇ ਧੋਖਾਧੜੀ ਦਾ ਮਾਮਲਾ ਦਰਜ।

▶ ਗਵਾਂਢੀ ਨਾਲ ਝਗੜੇ ਦੇ ਮਾਮਲੇ ‘ਚ ਬਾਲੀਵੁੱਡ ਕਲਾਕਾਰ ਅਦਿਤਿਆ ਪੰਚੋਲੀ ਨੂੰ ਇੱਕ ਸਾਲ ਦੀ ਸਜ਼ਾ।

▶ ਉਤਰ ਪ੍ਰਦੇਸ਼ ਵਿੱਚ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਪ੍ਰੀਵਰਤਨ ਰੈਲੀ ਸ਼ੁਰੂ- ਕਿਹਾ ਸੂਬੇ ਨੂੰ ਗੁੰਡਾ ਰਾਜ ਮੁਕਤ ਕਰਾਂਗੇ ।

▶ ਚੀਫ ਖਾਲਸਾ ਦੀਵਾਨ ਨੇ 66ਵੀਂ ਸਿੱਖ ਵਿਦਿਅਕ ਕਾਨਫਰੰਸ ਦੇ ਦੂਜੇ ਦਿਨ ਨਗਰ ਕੀਰਤਨ ਦਾ ਕੀਤਾ ਆਯੋਜਨ।।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply