
ਅੰਮ੍ਰਿਤਸਰ, 31 ਮਈ (ਮਨਪ੍ਰੀਤ ਸਿੰਘ ਮੱਲ੍ਹੀ)- ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਸ੍ਰ. ਗੁਰਪ੍ਰੀਤ ਸਿੰਘ ਗਿੱਲ ਆਈ.ਪੀ.ਐਸ. ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਸ੍ਰੀ ਰਾਜੇਸ਼ਵਰ ਸਿੰਘ ਸਿੱਧੂ, ਐਸ.ਪੀ. (ਡੀ) ਅੰਮ੍ਰਿਤਸਰ ਦਿਹਾਤੀ ਦੀ ਯੋਗ ਅਗਵਾਈ ਹੇਠ ਐਸ.ਆਈ. ਸੰਜੀਵ ਕੁਮਾਰ, ਇੰਚਾਰਜ ਐਂਟੀ ਨਾਰਕੌਟਿਕ ਸਟਾਫ ਵੱਲੋਂ ਵੱਖ-ਵੱਖ ਥਾਵਾਂ ਤੇ ਗਸ਼ਤਾਂ ਤੇ ਨਾਕੇਬੰਦੀ ਦੌਰਾਨ ਗੁਰਜੀਤ ਸਿੰਘ ਉਰਫ ਗੀਤੂ ਪੁੱਤਰ ਕਾਬਲ ਸਿੰਘ ਜੱਟ ਵਾਸੀ ਲਾਹੌਰੀ ਮੱਲ, ਥਾਣਾ ਘਰਿੰਡਾ ਨੂੰ ਮੋਟਰ ਸਾਈਕਲ ਤੇ ਆਉਂਦੇ ਨੂੰ ਕਾਬੂ ਕਰਕੇ ਉਸ ਪਾਸੋਂ ੭੦੦ ਗੋਲੀਆਂ ਮੈਕਰੋਲਿਟ ਬਰਾਮਦ ਕਰਕੇ ਮੁਕੱਦਮਾ ਨੰਬਰ 111 ਮਿਤੀ: 30.5.14 ਜੁਰਮ 21/22-61-85 ਐਨ.ਡੀ.ਪੀ.ਐਸ. ਐਕਟ ਥਾਣਾ ਘਰਿੰਡਾ, ਐਸ.ਆਈ. ਗੁਰਮੇਲ ਸਿੰਘ ਐਂਟੀ ਨਾਰਕੌਟਿਕ ਸੈਲ ਵੱਲੋਂ ਦਰਜ਼ ਕੀਤਾ ਗਿਆ ਹੈ।ਅੱਜ ਮਿਤੀ: 31.5.14 ਨੂੰ ਐਂਟੀ ਨਾਰਕੌਟਿਕ ਸਟਾਫ ਦੇ ਏ.ਐਸ.ਆਈ. ਬਲਜਿੰਦਰ ਸਿੰਘ ਵੱਲੋਂ ਸਾਹਿਬ ਸਿੰਘ ਉਰਫ ਸਾਬਾ ਪੁੱਤਰ ਸਵਰਨ ਸਿੰਘ ਸਾਂਸੀ ਵਾਸੀ ਬਰਾੜ, ਥਾਣਾ ਲੋਪੋਕੇ ਨੂੰ ਕਾਬੂ ਕਰਕੇ ਉਸ ਪਾਸੋਂ ੫੦੦ ਗੋਲੀਆਂ ਮੈਕਰੋਲਿਟ ਅਤੇ 500 ਕੈਪਸੂਲ ਪਾਰਵਨ ਸਪਾਸ ਬਰਾਮਦ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 107 ਮਿਤੀ: 31.5.14 ਜੁਰਮ 21/22-61-85 ਐਨ.ਡੀ.ਪੀ.ਐਸ. ਐਕਟ ਥਾਣਾ ਲੋਪੋਕੇ ਵਿਖੇ ਦਰਜ਼ ਕਰਵਾਇਆ।ਇਸੇ ਤਰ੍ਹਾਂ ਐਸ.ਆਈ. ਅਸ਼ਵਨ. ਕੁਮਾਰ ਐਂਟੀ ਨਾਰਕੌਟਿਕ ਸਟਾਫ ਵੱਲੋਂ ਗਸ਼ਤ ਅਤੇ ਤਾਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਇਲਾਕਾ ਲੋਪੋਕੇ ਵਿੱਚ ਲਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਕੌਮ ਤਰਖਾਣ ਵਾਸੀ ਬਰਾੜ, ਥਾਣਾ ਲੋਪੋਕੇ ਨੂੰ ਕਾਬੂ ਕਰਕੇ ਉਸ ਪਾਸੋਂ ੫੦੦ ਗੋਲੀਆਂ ਮੈਕਰੋਲਿਟ ਬਰਾਮਦ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 108 ਮਿਤੀ: 31.5.14 ਜੁਰਮ 21/22-61-85 ਐਨ.ਡੀ.ਪੀ.ਐਸ. ਐਕਟ ਥਾਣਾ ਲੋਪੋਕੇ ਵਿਖੇ ਦਰਜ਼ ਕਰਵਾਇਆ।ਐਸ.ਐਸ.ਪੀ. ਸਾਹਿਬ ਅੰਮ੍ਰਿਤਸਰ ਦਿਹਾਤੀ ਵੱਲੋਂ ਪ੍ਰੈਸ ਨੂੰ ਇਹ ਵੀ ਦੱਸਿਆ ਗਿਆ ਕਿ ਨਸ਼ੇ ਦੇ ਵਗਦੇ ਛੇਵੇਂ ਦਰਿਆ ਨੂੰ ਖਤਮ ਕਰਨ ਤੱਕ ਇਹ ਮੁਹਿੰਮ ਜਾਰੀ ਰਹੇਗੀ ਅਤੇ ਪਬਲਿਕ ਨੂੰ ਇਸ ਮੁਹਿੰਮ ਵਿੱਚ ਪੁਲਿਸ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ ਗਈ।
Punjab Post Daily Online Newspaper & Print Media