ਕਵਿਤਾ
ਪਿਆਰ ਬਣ ਗਿਆ ਸ਼ੁਗਲ ਅਮੀਰਾਂ ਦਾ,
ਏਥੇ ਮਾੜੇ ਦਾ ਕੁੱਝ ਨਹੀਂ ਵੱਟੀ ਦਾ।
ਜੀਹਨੂੰ ਕਦਰ ਨਹੀਂ ਜਜ਼ਬਾਤਾਂ ਦੀ,
ਉਹਦਾ ਨਾਂ ਨਹੀਂ ਬਹੁਤਾ ਰੱਟੀ ਦਾ।
ਜਦ ਜੇਬ ‘ਚ ਤੇਰੇ ਧੇਲਾ ਨਹੀਂ,
ਪਤਾ ਪੁੱਛਦੈਂ ਫਿਰ ਕਿਉਂ ਹੱਟੀ ਦਾ।
ਸਿਆਣਾ ਬੰਦਾ ਜੇ ਕੰਮ ਦੀ ਗੱਲ ਦੱਸੇ,
ਉਹਨੂੰ ਵਿੱਚੋਂ ਦੀ ਨਹੀਂ ਕੱਟੀ ਦਾ।
ਕਾਹਤੋਂ ਪੋਚਦਾ ਫਿਰੇਂ ਤੂੰ ਹੋਰਾਂ ਦੀ,
ਖਿਆਲ ਰੱਖ ਲੈ ਆਪਣੀ ਫੱਟੀ ਦਾ।
‘ਮੁਕਤਸਰ ਵਾਲਿਆ’ ਲਾਈ ਲੱਗ ਬਣਕੇ,
ਕਦੇ ਘਰ ਨਹੀਂ ਆਪਣਾ ਪੱਟੀ ਦਾ।
ਲੱਕੀ ਚਾਵਲਾ
ਸ੍ਰੀ ਮੁਕਤਸਰ ਸਾਹਿਬ
ਮੋਬਾ : 97810-85500