Wednesday, January 8, 2025

ਅੱਤ ਦੀ ਪੈ ਰਹੀ ਗਰਮੀ ਵਿੱਚ ਸਕੂਲ ਦੇ ਬੱਚਿਆਂ ਦਾ ਹੋਇਆ ਬੁਰਾ ਹਾਲ

48 ਡਿਗਰੀ ਪਾਰੇ ਵਿਚ ਵੀ ਜਾ ਰਹੇ ਹਨ ਬੱਚੇ ਸਕੂਲ

PPN060615
ਅੰਮ੍ਰਿਤਸਰ, 6 ਜੂਨ (ਮਨਪ੍ਰੀਤ ਸਿੰਘ ਮੱਲੀ)-ਇਕ ਪਾਸੇ ਤਾਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਹੈ, ਉਸ ਉਪਰੋ ਬਿਜਲੀ ਦੇ ਲੱਗ ਰਹੇ ਹਨ ਭਾਰੀ ਕੱਟ।ਜਿਆਦਾ ਗਰਮੀ ਪੈਣ ਕਾਰਨ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਚੁਕੀਆਂ ਹਨ।ਲੇਕਿਨ ਸਭ ਤੋਂ ਜਿਆਦਾ ਮੁਸ਼ਕਲ ਵਿਦਿਆਰਥੀਆਂ ਨੂੰ ਪੇਸ਼ ਆ ਰਹੀ ਹੈ।ਇਹ 5 ਸਾਲ ਤੇ 9 ਸਾਲ ਦੇ ਗਰੀਬ ਪਰਿਵਾਰਾਂ ਦੇ ਇਹ ਵਿਦਿਆਰਥੀ ਅੱਤ ਦੀ ਗਰਮੀ ਵਿਚ ਆਪਣੇ ਵਜ਼ਨ ਨਾਲੋ ਜਿਆਦਾ ਭਾਰੀ ਬਸਤੇ ਚੁੱਕ ਕੇ ਸਕੂਲ ਜਾਂਦੇ ਹਨ ਤੇ ਦਿਨ ਵੇਲੇ ਅੱਤ ਦੀ ਧੁੱਪ ਵਿੱਚ ਵਾਪਸ ਆਂਉਦੇ ਹਨ। ਸਕੂਲ ਦੇ ਪ੍ਰੰਸੀਪਲ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਪੈ ਰਹੀ ਇਸ ਅੱਤ ਦੀ ਗਰਮੀ ਵਿੱਚ ਸਕੂਲ ਦੇ ਬਚਿਆਂ ਦੇ ਬਸਤਿਆਂ ਦਾ ਵਜ਼ਨ ਘਟਾਉਣ ਤਾਂ ਜੋ ਭਰ ਗਰਮੀ ਵਿਚ ਇਹ ਛੋਟੇ ਛੋਟੇ ਬੱਚੇ ਕਿਤੇ ਬੇਹੋਸ਼ ਹੋ ਕੇ ਡਿੱਗ ਹੀ ਨਾ ਪੈਣ। ਚੰਗਾ ਹੋਵੇ ਜੇਕਰ ਅੱਤ ਦੀ ਗਰਮੀ ਨੂੰ ਦੇਖਦਿਆਂ ਗਰਮੀ ਦੀਆਂ ਛੁੱਟੀਆਂ ਕਰਕੇ ਸਕੂਲ ਬੰਦ ਕਰ ਦਿਤੇ ਜਾਣ।

Check Also

ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …

Leave a Reply