
ਅੰਮ੍ਰਿਤਸਰ, ੬ ਜੂਨ (ਮਨਪ੍ਰੀਤ ਸਿੰਘ ਮੱਲੀ) – ਪੈ ਰਹੀ ਅੱਤ ਦੀ ਗਰਮੀ ਵਿਚ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣਾ ਹੀ ਮੁੱਖ ਮਕਸਦ ਹੈ, ਜਿਸ ਲਈ ਉਹਨਾਂ ਨੇ ਖਰਾਬ ਹੋਏ ਟਰਾਸਫਾਰਮਰਾਂ ਨੂੰ ਵੀ ਤੁੰਰਤ ਰਿਪੇਅਰ ਕਰਵਾ ਕੇ ਚਾਲੂ ਕਰਵਾ ਦਿੱਤਾ ਹੈ।ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸਬ-ਡਵੀਜ਼ਨ ਚਾਟੀਵਿੰਡ ਚੋਕ ਬਿਜਲੀ ਘਰ ਦੇ ਐਸ.ਡੀ.ਓ ਗੁਰਮੁੱਖ ਸਿੰਘ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰਵeਆਿਂ ਜਾਣਗੀਆਂ ਅਤੇ ਜੇਕਰ ਕਿਸੇ ਵਿਅਕਤੀ ਨੂੰ ਬਿਜਲੀ ਸੰਬਧੀ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧਾ ਦਫਤਰ ਵਿਖੇ ਆ ਕੇ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ।ਐਸ. ਡੀ. ਓ ਗੁਰਮੁਖ ਸਿੰਘ ਜਿੰਨਾਂ ਨੇ ਜਦੋ ਦਾ ੧੬ ਮਈ ਤੋਂ ਚਾਟੀਵਿੰਡ ਗੇਟ ਸਬ ਡਵੀਜ਼ਨ ਵਿਖੇ ਆਪਣਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਬਿਜਲੀ ਸਪਲਾਈ ਲਗਾਤਾਰ ਬਹਾਲ ਹੈ।ਇਸ ਮੌਕੇ ਤੇ ਇੰਜੀਨੀਅਰ ਹਰਦੇਵ ਸਿੰਘ ਨੇ ਕਿਹਾ ਕਿ ਉਹ ਸਭ ਆਪਣਾ ਕੰਮ ਨੂੰ ਪੂਰੀ ਜਿੰਮੇਵਾਰੀ ਨਾਲ ਕਰ ਰਹੇ ਹਨ, ਤਾਂ ਜੋ ਜਨਤਾ ਨੂੰ ਬਿਜਲੀ ਵਿਭਾਗ ਦੇ ਖਿਲਾਫ ਕੋਈ ਵੀ ਸ਼ਿਕਾਇਤ ਨਾ ਰਹੇ। ਇਸ ਮੋਕੇ ਤੇ ਮਦਨ ਲਾਲ ਪ੍ਰਧਾਨ ਸਿਟੀ ਸਰਕਲ ਟ. ਸ. ਜੂ ਤੇ ਕੁਲਵਿੰਦਰ ਸਿੰਘ ਜਨਰਲ ਸੈਕਟਰੀ ਟ. ਸ. ਯੂ ਚਾਟੀਵਿੰਡ ਵੀ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media