Sunday, September 8, 2024

ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸ੍ਰੀ ਅਕਾਲ ਤਖਤ ਮੁੱਖ ਮੰਤਰੀ ਪੰਜਾਬ ‘ਤੇ ਦਬਾਅ ਪਾਉਣ- ਭਾਈ ਖਾਲਸਾ

PPN060620
ਥੋਬਾ, 6  ਜੂਨ (ਸੁਰਿੰਦਰਪਾਲ ਸਿੰਘ) – ਜੇਲ੍ਹਾਂ ਵਿੱਚ ਬੰਦ ਉਮਰ ਕੈਦ ਪੂਰੀ ਕਰ ਚੁੱਕੇ ਭਾਈ ਸ਼ਮਸੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਤੇ ਭਾਈ ਵਰਿਆਮ ਸਿੰਘ ਯੂ.ਪੀ. ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਨੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਰੱਖੀ ਸੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਇਹ ਵਿਸ਼ਵਾਸ਼ ਦਵਾਉਣ ਤੇ ਖਤਮ ਕੀਤੀ ਗਈ ਸੀ ਕਿ ਉਹ ਸਿੱਖ ਕੌਮ ਦੀ ਅਜਾਦੀ ਲਈ ਸੰਘਰਸ਼ ਦੌਰਾਨ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਤੇ ਜੋਰ ਪਾਉਣਗੇ। ਸਿੰਘ ਸਾਹਿਬ ਨਾਲ ਹੋਈ ਮੀਟਿੰਗ ਦੌਰਾਨ ਭਾਈ ਖਾਲਸਾ ਨੇ ਕਿਹਾ ਕਿ ਭਾਈ ਵਰਿਆਮ ਸਿੰਘ ਯੂ.ਪੀ.ਦੀ ਰਿਹਾਈ ਦੀ ਫਾਇਲ ਯੂ.ਪੀ. ਸਰਕਾਰ ਦੇ ਗਵਰਨਰ ਕੋਲ ਪਹੁੰਚ ਚੁੱਕੀ ਹੈ ਸਿੰਘ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਯੂ.ਪੀ. ਦੇ ਗਵਰਨਰ ਤੇ ਯੂ.ਪੀ. ਸਰਕਾਰ ਤੇ ਦਬਾ ਪਾਉਣ ਤਾਂ ਜੋ ਭਾਈ ਵਰਿਆਮ ਸਿੰਘ ਦੀ ਰਿਹਾਈ ਸੰਭਵ ਹੋ ਸਕੇ। ਭਾਈ ਸ਼ਮਸੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਦੀ ਰਿਹਾਈ ਲਈ ਵੀ ਚੰਡੀਗੜ੍ਹ ਦੇ ਗਵਰਨਰ ਨਾਲ ਗੱਲਬਾਤ ਕਰਨ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚ ਅਕਾਲੀ ਦੀ ਸਰਕਾਰ ਹੈ ਤੇ ਕੇਂਦਰ ਵਿੱਚ ਅਕਾਲੀ ਦਲ ਦੇ ਭਾਈਵਾਲ ਭਾਜਪਾ ਦੀ ਸਰਕਾਰ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਵੀ ਜੇਕਰ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ੧੫ ਜੂਨ ਤੱਕ ਨਾ ਹੋਈ ਤਾਂ ਉਹ ਦੁਬਾਰਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ ਆਪਣੀ ਭੱਖ ਹੜ੍ਹਤਾਲ ਦੀ ਸਮਾਪਤੀ ਕੀਤੀ ਸੀ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਕੌਮੀ ਸੰਘਰਸ਼ ਦੇ ਯੋਧਿਆਂ ਦੀ ਰਿਹਾਈ ਲਈ ਸੰਘਰਸ਼ ਜਾਰੀ ਕਰਨਗੇ । ਇਸ ਮੌਕੇ ਉਨ੍ਹਾ ਦੇ ਨਾਲ ਭਾਈ ਜਸਪਾਲ ਸਿੰਘ ਫਗਵਾੜਾ, ਭਾਈ ਜਸਕੀਰਤ ਸਿੰਘ, ਭਾਈ ਲਹਿੰਬਰ ਸਿੰਘ ਤੇ ਭਾਈ ਵਰਿਆਮ ਸਿੰਘ ਯੂ.ਪੀ. ਦੇ ਸਪੁੱਤਰ ਜਸਵਿੰਦਰ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply