Sunday, September 8, 2024

ਨਸ਼ੇ, ਪ੍ਰਾਪਰਟੀ ਟੈਕਸ, ਰੇਤਾ ਬੱਜਰੀ ਤੋ ਇਲਾਵਾ ਮੁਲਾਜਮਾਂ ਤੇ ਪੈਨਸਨਰਾਂ ਦਾ ਗੁੱਸਾ ਬਣਿਆ ਹਾਰ ਦਾ ਕਾਰਨ- ਬਲਦੇਵ ਸਿੰਘ ਬੁੱਟਰ

ਸਾਰੇ ਡੀ. ਏ. ਦੇ ਬਕਾਏ ਨਕਦ ਤੇ ਤੁਰੰਤ ਦਿੱਤੇ ਜਾਣ -ਗੁਰਪ੍ਰੀਤ ਸਿੰਘ ਰਿਆੜ

PPN060621
ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਇੱਕ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਹੰਗਾਮੀ ਮੀਟਿੰਗ ਹੋਈ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸੂਬਾ ਉੱਪ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਪੰਜਾਬ ਸਰਕਾਰ ਤੇ ਮਾਸਟਰ ਕੇਡਰ ਅਧਿਆਪਕਾਂ ਦੇ ਹਿੱਤਾਂ ਨੂੰ ਅਣਗੋਲਿਆ ਕਰਨ ਦਾ ਦੋਸ਼ ਲਗਾਉਦਿਆਂ ਕਿਹਾ ਪੰਜਾਬ ਸਰਕਾਰੀ ਪਿਛਲੀਆਂ ਚੋਣਾਂ ਵਿਚ ਆਪਣੀ ਹਾਰ ਦਾ ਕਾਰਨ ਰੇਤਾ ਬੱਜਰੀ ,ਪ੍ਰਾਪਰਟੀ ਟੈਕਸ, ਤੇ ਨਸਿਆਂ ਨੂੰ ਮੰਨ ਰਹੀ ਹੈ ਪਰ ਇਸ ਦੇ ਨਾਲ ਪੰਜਾਬ ਸਰਕਾਰ ਦਾ ਇਹ ਵੀ ਮੰਥਨ ਕਰਨਾ ਬਣਦਾ ਹੈ ਸਰਕਾਰ ਦਾ ਮੇਗਣਾ ਪਾਕੇ ਦਿਤਾ ਮਹਿੰਗਾਈ ਭੱਤਾ ਤੇ ਮੁਲਾਜਮਾ ਨੂੰ ਦਿਤੀਆਂ ਜਾਂਣ ਵਾਲੀਆ ਸਹੂਲਤਾ ਨੂੰ ਵੀ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ ਕਿਉ ਕਿ ਇਕ ਸੇਵਾ ਮੁਕਤ ਜਿਹੜਾ ਜਿੰਦਗੀ ਦੇ ਆਖਰੀ ਦਿਨਾ ਵਿਚ ਸਰਕਾਰ ਵੱਲੋ ਦਿਤੇ ਲੰਗੜੇ ਡੀ ਏ ਵੱਲ ਵੇਖ ਰਿਹਾ ਹੈ।ਕੀ ਸਰਕਾਰ ਦਾ ਇਹ ਫਰਜ ਨਹੀ ਬਣਦਾ ਕਿ ਸਮੇ ਸਿਰ ਮੁਲਾਜਮਾ ਨੂੰ ਬਣਦੀਆ ਸਹੂਲਤਾਂ ਦੇਵੇ ਤਾਂ ਮੁਲਾਜਮਾਂ ਦੇ ਗੁੱਸੇ ਦਾ ਸਿਕਾਰ ਸਰਕਾਰ ਨੂੰ ਹੋਣਾਂ ਪਵੇ।ਇਸ ਤੋ ਇਲਾਵਾ ਮਾਸਟਰ ਹੋਰ ਮਸਲਿਆਂ ਵਿਚ ਵਾਰ ਵਾਰ ਉੱਚ ਅਧਿਕਾਰੀਆਂ ਨਾਲ ਮਾਸਟਰ ਕੇਡਰ ਦੀਆਂ ਮੀਟਿੰਗਾਂ ਕਰਨ ਦੇ ਬਾਵਜੂਦ ਮੁੱਖ ਮੰਗਾਂ ਦਾ ਕੋਈ ਸਾਰਥਕ ਹੱਲ ਨਹੀ ਨਿਕਲਿਆ|ਅੱਜ ਦੀ ਇਸ ਮੀਟਿੰਗ ਵਿੱਚ ਮਾਸਟਰ ਕੇਡਰ ਦੀਆਂ ਪ੍ਰਮੁੱਖ ਮੰਗਾਂ ਸੀਨੀਆਰਤਾ ਸੂਚੀ ਸਬੰਧੀ, ਐਲੀਮੈਂਟਰੀ ਸਿੱਖਿਆ ਨੀਤੀ 2003 ਤਹਿਤ ਮਿਡਲ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਦੀਆਂ ਅਤੇ ਵਿਸ਼ਾ ਮਾਹਿਰਾਂ ਦੀਆਂ ਅਸਾਮੀਆਂ ਦੇਣ ਸਬੰਧੀ, 4.9.14 ਏ.ਸੀ.ਪੀ.ਪੇਅ ਪ੍ਰੋਟੈਕਟ ਕਰਕੇ ਅਗਲੇ ਸਟੈੱਪ ਅਪ 5400, 5700, 6000 ਦੇਣ,ਸਾਰੇ ਮੁਲਾਜਮਾਂ ਦੀਆਂ ਛੁੱਟੀਆਂ ਵਿੱਚ ਇਕਸਾਰਤਾ ਲਿਆਉਣ, ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਸਿਰਫ ਸਿੱਖਿਆ ਵਿਭਾਗ ਦੇ ਮੁਲਾਜਮਾਂ ਨੂੰ ਲਗਾਉਣ, ਮੈਡੀਕਲ ਰੀ-ਇਮਬਰਸਮੈਂਟ ਬੰਦ ਕਰਕੇ ਕੈਸ਼ਲੇਸ ਮੈਡੀਕਲ ਇਲਾਜ ਦੀ ਸੁਵਿਧਾ ਦੇਣਾ, 264 ਸਕੂਲਾਂ ਵਿੱਚ ਮੁੱਖ ਅਧਿਆਪਕ ਮਾਸਟਰ ਕੇਡਰ ਵਿੱਚੋ ਪਦ-ਉੱਨਤ ਕਰਕੇ ਲਗਾਉਣ, 1.1.1997 ਦਾ ਨੋਸ਼ਨਲ ਫਿਕਸੇਸਨ ਦੇ ਲਾਭ ਸਬੰਧੀ, ਸਮਾਂ ਬੱਧ ਪ੍ਰਮੋਸ਼ਨ ਨੀਤੀ ਲਾਗੂ ਕਰਨਾ, 3442 ਅਧਿਆਪਕਾਂ ਦੇ ਗਰੇਡ ਤਰੁੱਟੀ ਨੂੰ ਦੂਰ ਕਰਨਾ, ÷öõô ਅਧਿਆਪਕਾਂ ਦੇ ਰਹਿੰਦੇ ਆਰਡਰ ਤੁਰੰਤ ਜਾਰੀ ਕਰਨ, ਟੈਂਪਰੇਰੀ ਪੋਸਟਾਂ ਨੂੰ ਪਰਮਾਨੈੱਟ ਵਿੱਚ ਤਬਦੀਲ ਕਰਨਾ, ਤਨਖਾਹਾਂ ਦਾ ਲਗਾਤਾਰ ਮਿਲਣਾ ਯਕੀਨੀ ਬਣਾਉਣਾ, ਡੀ.ਏ ਦੀ ਕਿਸ਼ਤ ਤੁਰੰਤ ਦੇਣਾ ਅਤੇ ਪ੍ਰਿੰਸੀਪਲ ਦੀ ਪਦ-ਉੱਨਤੀ ਸਮੇਂ ੭੫% ਕੋਟੇ ਤਹਿਤ  ਬਣੇ ਲੈਕਚਰਾਰਾਂ ਅਤੇ ਮੁੱਖ ਅਧਿਆਪਕਾਂ ਨੂੰ 75% ਕੋਟਾ ਦੇਣਾ ਆਦਿ ਮੰਗਾਂ ਨੂੰ ਲੈ ਕੇ ਖੂਬ ਚਰਚਾ ਹੋਈ|ਇਸਤੋਂ ਇਲਾਵਾ ਮੁੱਖ ਅਧਿਆਪਕਾਂ ਦੀ 75% ਕੋਟੇ ਤਹਿਤ ਪਦ-ਉੱਨਤੀਆਂ ਲਈ 5-6 ਜੂਨ ਨੂੰ ਰੱਖੀ ਡੀ.ਪੀ.ਸੀ ਨੂੰ ਦੁਬਾਰਾ ਮੁਲਤਵੀ ਕਰਨ  ਤੇ ਲੰਗੜੇ ਮਹਿੰਗਾਈ ਭੱਤੇ ਦਾ ਜਥੇਬੰਦੀ ਨੇ ਤਿੱਖਾ ਨੋਟਿਸ ਲਿਆ ਅਤੇ ਜਲਦ ਪ੍ਰਮੋਸ਼ਨਾਂ ਕਰਨ ਲਈ ਕਿਹਾ।ਅੰਤ ਵਿੱਚ ਸਮੁੱਚੀ ਕਾਰਜਕਾਰਨੀ ਨੇ 4 ਜੁਲਾਈ ਨੂੰ ਸਮੁੱਚੇ ਜਿਲੇ ਅੰਦਰ ਜਿਲਾ ਕਮੇਟੀਆਂ ਦੀਆਂ ਮੀਟਿੰਗਾਂ ਕਰਕੇ ਉਹਨਾਂ ਨੂੰ ਸੰਘਰਸ਼ ਲਈ ਲਾਮਬੰਦ ਕਰਨ ਦਾ ਫੈਸਲਾ ਕੀਤਾ|ਇਸ ਸਮੇਂ ਮੀਟਿੰਗ ਵਿੱਚ ਬਲਦੇਵ ਸਿੰਘ ਬੁੱਟਰ, ਵਸ਼ਿੰਗਟਨ ਸਿੰਘ ਸਮੀਰੋਵਾਲ, ਬਲਜੀਤ ਸਿੰਘ ਦਿਆਲਗੜ, ਕੁਲਜੀਤ ਸਿੰਘ ਮਾਨ ਮੁਕਤਸਰ, ਬਲਜਿੰਦਰ ਧਾਰੀਵਾਲ ਮੋਗਾ, ਕੁਲਵਿੰਦਰ ਸਿੰਘ ਸਿੱਧੂ ਗੁਰਦਾਸਪੁਰ,ਸਮਸ਼ੇਰ ਸਿੰਘ ਕਾਹਲੋ,ਰਮਨ ਕੁਮਾਰ ਪਠਾਨਕੋਟ,ਹਰਦੀਪ ਸਿੰਘ ਸੰਗਰੂਰ,ਹਰਬੰਸ ਲਾਲ ਜਲੰਧਰ, ਜਸਵਿੰਦਰ ਸਿੰਘ ਜਲੰਧਰ, ਜਗਜੀਤ ਸਿੰਘ ਲੁਧਿਆਣਾ, ਮੈਡਮ ਸੁਨੀਤਾ ਸਿੰਘ ਬਲਜੀਤ ਸਿੰਘ ਸੰਗਰੂਰ, ਪਟਿਆਲਾ, ਧਰਮਜੀਤ ਸਿੰਘ ਢਿੱਲੋਂ, ਨਰਿੰਦਰ ਸਿੰਘ ਬਰਨਾਲ, ਜਗਦੀਸ਼ ਕੁਮਾਰ ਨਵਾਂ ਸ਼ਹਿਰ ਅਤੇ ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਬਹੁਤ ਸਾਰੇ ਸਾਥੀ ਹਾਜਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply