Wednesday, December 31, 2025

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਬ ਕਮੇਟੀ ਬਣਾ ਕੇ ਘਟਨਾ ਦੀ ਜਾਂਚ ਕਰਵਾ ਕੇ ਰਿਪੋਰਟ ਅਕਾਲ ਤਖਤ ਸਾਹਿਬ ਨੂੰ ਭੇਜਣ- ਗਿ: ਗੁਰਬਚਨ ਸਿੰਘ

PPN070612
ਅੰਮ੍ਰਿਤਸਰ 7 ਜੂਨ (ਗੁਰਪ੍ਰੀਤ ਸਿੰਘ)-   ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਰੀ ਮੰਦਭਾਗੀ ਘਟਨਾ ਨੂੰ ਸਿੱਖ ਪੰਥ ਲਈ ਅਫਸੋਸਨਾਕ ਦੱਸਦਿਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਵਾਪਰੀ ਘਟਨਾ ਦੀ ਜਾਂਚ ਇੱਕ ਸਬ ਕਮੇਟੀ ਬਣਾ ਕੇ ਕਰਵਾਈ ਜਾਵੇ ਅਤੇ ਬਿਨਾਂ ਕਿਸੇ ਦੇਰੀ ਤੋ ਰਿਪੋਰਟ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇ।  ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਰ ਸਾਲ ਦੀ ਤਰਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਅਤੇ ਪਰੰਪਰਾ ਅਨੁਸਾਰ ਤਖਤ ਸਾਹਿਬ ਤੇ ਜਥੇਦਾਰ ਤੋ ਬਗੈਰ ਕਿਸੇ ਵੀ ਹੋਰ ਵਿਅਕਤੀ ਨੂੰ ਬੋਲਣ ਦੀ ਆਗਿਆ ਨਹੀ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਸ਼ਹੀਦੀ ਸਮਾਗਮ ਪੂਰੀ ਤਰਾਂ ਸ਼ਾਤਮਈ ਢੰਗ ਨਾਲ ਨੇਪਰੇ ਚੜ ਗਿਆ ਅਤੇ ਦੇਗ ਵੀ ਵਰਤਾਈ ਗਈ ਸੀ ਪਰ ਕੁੱਝ ਸ਼ਰਾਰਤੀ ਅਨਸਰਾਂ ਨੇ ਕਿਸੇ ਸਾਜਿਸ਼ ਤਹਿਤ ਹੁੱਲੜਬਾਜੀ ਕਰਕੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ ਤੇ ਪ੍ਰਬੰਧ ਵਿੱਚ ਜੁੱਟੇ ਸ਼੍ਰੋਮਣੀ ਕਮੇਟੀ ਦੇ ਕਰੀਬ ਇੱਕ ਦਰਜਨ ਮੁਲਾਜਮਾਂ ਨੂੰ ਖੂਨੀ ਝੜਪ ਵਿੱਚ ਜਖਮੀ ਕਰ ਦਿੱਤਾ । ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕਿਸੇ ਵੀ ਉਸ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਜਿਹੜਾ ਇਸ ਸਾਜਿਸ਼ ਵਿੱਚ ਸ਼ਾਮਲ ਹੋਵੇਗਾ। ਉਹਨਾਂ ਦੱਸਿਆ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਲਦ ਤੋ ਜਲਦ ਰਿਪੋਰਟ ਸੋਪਣ ਦੀ ਹਦਾਇਤ ਸ਼੍ਰੋਮਣੀ ਕਮੇਟੀ ਨੂੰ ਕਰ ਦਿੱਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਪਰਤਾਪ ਸਿੰਘ ਵੱਲੋ ਗੁਰੂ ਸਾਹਿਬ ਦੇ ਅੱਗੇ ਪਈ ਸਿਰੀ ਸਾਹਿਬ ਚੁੱਕ ਕੇ ਲੜਾਈ ਕਰਨ ਦੀਆਂ ਛੱਪੀਆਂ ਖਬਰਾਂ ਦਾ ਵੀ ਖੰਡਨ ਕਰਦਿਆ ਉਹਨਾਂ ਕਿਹਾ ਕਿ ਪਰਤਾਪ ਸਿੰਘ ਮੈਨੇਜਰ ਨੇ ਗੁਰੂ ਸਾਹਿਬ ਦੇ ਅੱਗਿਉ ਕੋਈ ਸਿਰੀ ਸਾਹਿਬ ਨਹੀ ਚੁੱਕੀ ਸਗੋ ਉਹਨਾਂ ਨੇ ਤਾਂ ਸਿਰਫ ਲੜਾਈ ਨੂੰ ਸ਼ਾਤ ਕਰਨ ਲਈ ਹਮਲਾਵਾਰਾਂ ਤੋ ਹੀ ਕਿਰਪਾਨ ਖੋਹੀ ਸੀ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply