Wednesday, December 31, 2025

ਸੀ ਅਕਾਲ ਤਖਤ ਸਾਹਿਬ ਦੇ ਖੂਨੀ ਕਾਂਡ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜਿਆ

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ – ਜਥੇ: ਬਲਦੇਵ ਸਿੰਘ

PPN070613
ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ)- ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਉਂਦਿਆਂ ਵਾਪਰੇ ਖੂਨੀ ਕਾਂਡ ਦੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਤੇ ਧਰਮ ਪ੍ਰਚਾਰ ਲਹਿਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਤੇ ਜ਼ਿਲਾ ਅੰਮ੍ਰਿਤਸਰ ਦੇ ਮੁਖ ਸੇਵਾਦਾਰ ਭਾਈ ਗੁਰਿੰਦਰ ਸਿੰਘ ਰਾਜਾ ਪ੍ਰੈੱਸ ਸਕੱਤਰ ਨੇ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਇਸ ਖੂਨੀ ਕਾਂਡ ਕਾਰਨ ਅੱਜ ਪੂਰੀ ਦੁਨੀਆ ਸਾਹਮਣੇ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ। ਉਨ੍ਹਾਂ ਕਿਹਾ ਕਿ ਜੂਨ 1984  ‘ਚ ਭਾਰਤ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕਰਵਾਏ ਗਏ ਹਮਲੇ ਦੇ ਜ਼ਖਮ ਅਜੇ ਭਰੇ ਵੀ ਨਹੀਂ ਹਨ ਕਿ ਇਸ ਕਾਂਡ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜੋ ਕਿ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹਿਆ ਹੈ। ਜਥੇ. ਬਲਦੇਵ ਸਿੰਘ ਤੇ ਭਾਈ ਗੁਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਦੁਸ਼ਮਣਾਂ ਦੇ ਦੰਦ ਖੱਟੇ ਕਰਵਾਉਣ ਵਾਲੀ ਜਾਂਬਾਜ਼ ਸਿੱਖ ਕੌਮ, ਜਿਸ ਨੂੰ ਕਿ ਅੱਜ ਪਤਿਤਪੁਣੇ, ਨਸ਼ਿਆਂ ਤੇ ਸਿੱਖ ਵਿਰੋਧੀ ਤਾਕਤਾਂ ਨਾਲ ਜੂਝਣ ਦੀ ਲੋੜ ਹੈ,  ਅੱਜ ਆਪਣੇ ਹੀ ਖੂਨ ਦੀ ਪਿਆਸੀ ਬਣ ਗਈ ਹੈ, ਇਸ ਤੋਂ ਵੱਧ ਹੋਰ ਕੀ ਦੁਖਦਾਈ ਗੱਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਦੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਭਾਈ ਨਿਸ਼ਾਨ ਸਿੰਘ, ਮਾ. ਬਲਦੇਵ ਸਿੰਘ, ਭਾਈ ਸੁਖਚੈਨ ਸਿੰਘ, ਭਾਈ ਪ੍ਰਕਰਮ ਸਿੰਘ, ਭਾਈ ਗੁਰਮੀਤ ਸਿੰਘ ਠੇਕੇਦਦਾਰ, ਭਾਈ ਹਰਕੀਰਤ ਸਿੰਘ ਪਾਰਸ, ਭਾਈ ਬਾਵਾ ਸਿੰਘ ਬੋਹੜੂ ਸਮੇਤ ਜਥੇ ਦੇ ਹੋਰ ਵੀ ਬਹੁਤ ਸਾਰੇ ਅਹੁਦੇਦਾਰਾਂ ਵਲੋਂ ਇਸ ਖੂਨੀ ਕਾਂਡ ਦੀ ਸਖਤ ਨਿੰਦਾ ਕੀਤੀ ਗਈ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply