Wednesday, December 31, 2025

ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਹੋਣਗੇ ਡਰੇਨਾਂ ‘ਚ ਪਾਣੀ ਨਿਕਾਸੀ ਦੇ ਪ੍ਰਬੰਧ – ਮਨਜੀਤ ਸਿੰਘ ਬਰਾੜ

ਜ਼ਿਲ੍ਹੇ ਦੀਆਂ ਡਰੇਨਾਂ ਦੀ ਸਫ਼ਾਈ ਦਾ ਪ੍ਰਬੰਧ ਜੰਗੀ ਪੱਧਰ ਤੇ ਜਾਰੀ

PPN080603

ਫਾਜਿਲਕਾ, ੮ ਜੂਨ (ਵਿਨੀਤ ਅਰੋੜਾ)-  ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹੇ ਭਰ ਵਿਚ ਡਰੇਨਾਂ ਅਤੇ ਸੇਮ ਨਾਲਿਆਂ ਦੀ ਸਾਫ਼ ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਬਰਸਾਤਾਂ ਦੇ ਦਿਨਾਂ ਵਿਚ ਇਨ੍ਹਾਂ ਸੇਮ ਨਾਲਿਆਂ ਵਿਚ ਬਰਸਾਤਾਂ ਦਾ ਪਾਣੀ ਓਵਰਫਲੋਅ ਨਾ ਹੋਵੇ ਇਸ ਲਈ ਡਰੇਨਜ਼ ਵਿਭਾਗ ਨੂੰ ਪਹਿਲਾਂ ਹੀ ਇਹ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੇ ਅੱਜ ਫਾਜ਼ਿਲਕਾ ਅਤੇ ਜਲਾਲਾਬਾਦ ਵਿਚ ਡਰੇਨਾਂ ਅਤੇ ਸੇਮ ਨਾਲਿਆਂ ਦੀ ਸਫ਼ਾਈ ਦੇ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਜਿਕਰ ਯੋਗ ਹੈ ਕਿ ਅੱਜ ਡਿਪਟੀ ਕਮਿਸ਼ਨਰ ਵੱਲੋਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਡਰੇਨਾਂ ਦੇ ਚੱਲ ਰਹੇ ਸਫ਼ਾਈ ਦੇ ਕੰਮਾਂ ਦਾ ਨਿਰੀਖਣ ਕਰਨ ਲਈ ਦੌਰਾ ਕੀਤਾ ਗਿਆ ਸੀ। ਜਿਸ ਵਿਚ ਉਨ੍ਹਾਂ ਵੱਲੋਂ ਖੂਈ ਖੇੜਾ ਡਰੇਨ, ਸਜਰਾਣਾ ਡਰੇਨ, ਘੱਟਿਆਵਾਲੀ ਡਰੇਨ, ਟਾਹਲੀਵਾਲਾ ਅਤੇ ਚਾਹਲਾਂ ਵਾਲੀ ਡਰੇਨ ਤੋਂ ਇਲਾਵਾ ਸਤਲੁਜ ਦਰਿਆ ਦੇ ਬਣੇ ਕਾਵਾਂਵਾਲੀ ਪੱਤਣ, ਮੌਜ਼ਮ ਫਾਰਵਰਡ, ਮੁਹਾਰ ਜਮਸ਼ੇਰ ਤੋਂ ਇਲਾਵਾ ਖੁੜੰਜ ਡਰੇਨ, ਸਹੀਵਾਲਾ, ਰੱਤਾਥੇੜ੍ਹ ਅਤੇ ਜਲਾਲਾਬਾਦ ਦੀਆਂ ਚੰਦਭਾਨ ਡਰੇਨ, ਬਰਕਤਵਾਹਾ ਡਰੇਨ ਤੋਂ ਇਲਾਵਾ ਲਾਧੂਕਾ ਡਰੇਨ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਸ. ਬਰਾੜ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਕਿ ਇਨ੍ਹਾਂ ਡਰੇਨਾਂ ਦੀ ਸਾਫ਼ ਸਫ਼ਾਈ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ। ਜਿਹੜੀਆਂ ਡਰੇਨਾਂ ਵਿਚ ਪੁਲੀਆਂ ਛੋਟੀਆਂ ਜਾਂ ਸੈਮਫਲਾਂ ਪਾਈਆਂ ਗਈਆਂ ਹਨ। ਉਨ੍ਹਾਂ ਨੂੰ ਪਾਣੀ ਦੇ ਵਹਾਅ ਮੁਤਾਬਕ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਕੁਝ ਪਿੰਡਾਂ ਵਿਚ ਦੇਖਣ ਵਿਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਡਰੇਨਾਂ ਵਿਚ ਰੂੜੀਆਂ ਆਦਿ ਸੁੱਟੀਆਂ ਜਾ ਰਹੀਆਂ ਹਨ। ਜਾਂ ਕਿਸਾਨਾਂ ਵੱਲੋਂ ਪਾਣੀ ਵਾਲੀਆਂ ਪਾਈਪਾਂ ਪਾਈਆਂ ਗਈਆਂ ਹਨ। ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਬਾਹਰ ਕੱਢਣ ਤੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਸ. ਬਰਾੜ ਨੇ ਸਰਹੱਦੀ ਖੇਤਰ ਦੇ ਮੌਜ਼ਮ ਫਾਰਵਰਡ ਬੰਨ੍ਹ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਬੰਨ੍ਹ ਦੀ ਮਜ਼ਬੂਤੀ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਜਿੱਥੇ ਬੰਨ੍ਹ ਦੇ ਟੁੱਟਣ ਦਾ ਖਤਰਾ ਹੈ। ਉੱਥੇ ਮਿੱਟੀ ਦੀ ਕਟਾਅ ਆਦਿ ਨੂੰ ਧਿਆਨ ਵਿਚ ਰੱਖਦਿਆਂ ਕੋਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਮੁਹਾਰ ਜਮਸ਼ੇਰ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉੱਥੇ ਪਾਣੀ ਨਾਲ ਹੁੰਦੇ ਨੁਕਸਾਨ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਪਿੰਡ ਨੂੰ ਜਾਣ ਵਾਲੇ ਪੁੱਲ ਨੂੰ ਜਲਦ ਹੀ ਚੌੜਾ ਕਰ ਦਿੱਤਾ ਜਾਵੇਗਾ। ਉਧਰ ਉਨ੍ਹਾਂ ਨੇ ਜਲਾਲਾਬਾਦ ਦੇ ਪਿੰਡਾਂ ਵਿਚ ਚੰਦਭਾਨ ਡਰੇਨ ਤੇ ਚੱਲ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੇ ਹੁਕਮ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ  ਚਰਨਦੇਵ ਸਿੰਘ ਮਾਨ, ਐਸ ਡੀ ਐਮ ਜਲਾਲਾਬਾਦ ਸ. ਪਰਮਜੀਤ ਸਿੰਘ, ਡਰੇਨਜ਼ ਵਿਭਾਗ ਦੇ ਐਕਸੀਅਨ ਸ. ਮੁਖਤਿਆਰ ਸਿੰਘ, ਨਾਇਬ ਤਹਿਸੀਲਦਾਰ ਗੁਰਮੇਲ ਸਿੰਘ ਆਦਿ ਹਾਜ਼ਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply