
ਫਾਜਿਲਕਾ, 8 ਜੂਨ (ਵਿਨੀਤ ਅਰੋੜਾ)- ਸਥਾਨਕ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦਾ ੧੦ਵੀਂ ਜਮਾਤ ਦਾ ਨਤੀਜਾ ਸੌਫ਼ੀਸਦੀ ਰਹਿਣ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੋਹਨ ਸਿੰਘ, ਸਕੱਤਰ ਜੀਤ ਸਿੰਘ ਅਤੇ ਹੋਰ ਮੈਬਰਾਂ ਨੇ ਬੱਚਿਆਂ ਦੇ ਅਭਿਭਾਵਕਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਸਕੂਲ ਸਟਾਫ ਦੀ ਸਿਫ਼ਤ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਬੈਠੇ ਸਾਰੇ 23 ਵਿਦਿਆਰਥੀ ਚੰਗੇ ਅੰਕਾਂ ਦੇ ਨਾਲ ਪਾਸ ਹੋਏ ਹਨ ।ਪ੍ਰਿਆ ਕੁਮਾਰੀ ਪੁਤਰੀ ਪੂਰਣ ਸਿੰਘ ਨੇ 572ਅੰਕ ਪ੍ਰਾਪਤ ਕਰ ਸਕੂਲ ਵਿੱਚ ਪਹਿਲਾਂ, ਪੂਜਾ ਰਾਣੀ ਪੁਤਰੀ ਸ਼ਾਮ ਲਾਲ ਨੇ 559 ਅੰਕ ਦੇ ਨਾਲ ਦੂਜਾ ਅਤੇ ਦਿਵਿਆ ਕੁਮਾਰੀ ਪੁਤਰੀ ਦਰਸ਼ਨ ਸਿੰਘ ਨੇ 81 ਫ਼ੀਸਦੀ ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਲ ਕੀਤਾ ਹੈ।13 ਵਿਦਿਆਰਥੀਆਂ ਨੇ ਪਹਿਲਾਂ ਅਤੇ 10 ਵਿਦਿਆਰਥੀਆਂ ਨੇ ਦੂਸਰੀ ਪੋਜੀਸ਼ਨ ਹਾਸਲ ਕਰ ਪ੍ਰੀਖਿਆ ਪਾਸ ਕੀਤੀ ਹੈ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media