Sunday, December 22, 2024

ਭਾਈਚਾਰਾ ਸਦਾ ਰਹੇ ਬਣਿਆ…

ਨਵੇਂ ਸਾਲ `ਤੇ ਵਿਸ਼ੇਸ਼…

ਆਵੇ ਨਾ ਕਿਸੇ `ਤੇ ਕਦੇ ਦੁੱਖ ਮਾਲਕਾ,
ਦੁਨੀਆਂ `ਚ ਰਹੇ ਸਦਾ ਸੁੱਖ ਮਾਲਕਾ।

ਏਕਾ ਭਾਈਚਾਰਾ ਸਦਾ ਰਹੇ ਬਣਿਆ,
ਕੱਲਾ ਨਾ ਉਜਾੜੀਂ ਹੋਵੇ ਰੁੱਖ ਮਾਲਕਾ…

ਤੇਰੇ ਦਰ ਦਾਤਿਆ ਘਾਟ ਨਾ ਕੋਈ
ਜਾਵੇ ਤੇਰੇ ਦਰ ਤੋਂ ਨਿਰਾਸ਼ ਨਾ ਕੋਈ।
ਮੁਆਫ਼ ਕਰ ਦੇਵੀਂ ਭੁੱਲ ਚੁੱਕ ਮਾਲਕਾ…

ਰਹਿਮਤਾਂ ਨਾ ਭਰ ਦੇਵੀਂ ਝੋਲੀ ਸਭ ਦੀ
ਅਰਜ ਹੈ ਦਾਤਾ ਤੇਰੇ ਅੱਗੇ ਜੱਗ ਦੀ।
ਕਿਸੇ ਚੀਜ਼ ਦੀ ਨਾ ਰਹੇ ਭੁੱਖ ਮਾਲਕਾ…

ਨਾਮ ਤੇਰੇ ਵਿੱਚ ਰੂਹਾਂ ਜਾਣ ਰੰਗੀਆਂ
ਰਹਿਣ ਚਾਰੇ ਪਾਸੇ ਆਉਂਦੀਆਂ ਸੁਗੰਧੀਆਂ।
ਜਾਵੇ ਦਿਲਾਂ ਵਿੱਚੋਂ ਮੇਰ ਤੇਰ ਮੁੱਕ ਮਾਲਕਾ…

ਇੱਕ ਦੂਜੇ ਕੋਲੋਂ ਦਿਲ ਦੂਰ ਰਹਿਣ ਨਾ
ਜਾਤਾਂ ਪਾਤਾਂ ਵਾਲੇ ਵੀ ਬਿਖੇੜੇ ਪੈਣ ਨਾ।
ਸੁੰਨੀ ਨਾ ਕਿਸੇ ਦੀ ਰਹੇ ਕੁੱਖ ਮਾਲਕਾ…

`ਦੱਦਾਹੂਰੀਏ` ਦੀ ਕਰਲੋ ਕਬੂਲ ਬੇਨਤੀ
ਸਮਝੋ ਨਾ ਇਹੇ ਨਿਰਮੂਲ ਬੇਨਤੀ।
ਅਰਜ ਉਹ ਕਰੇ ਝੁਕ ਝੁਕ ਮਾਲਕਾ…

jasveer-sharma-dadahoor

 

 

 
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾ : 94176-22046

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply