ਪੰਜਾਬ ਦੇ ਸੱਭਿਆਚਾਰ ਦੀ ਰਾਖੀ ਕਰਨੀ ਹਰ ਨਾਗਰਿਕ ਦਾ ਫਰਜ-ਪ੍ਰੋ ਬਲਬੀਰ ਸਿੰਘ ਕੋਲਾ
ਬਟਾਲਾ, 13 ਜੂਨ (ਨਰਿੰਦਰ ਬਰਨਾਲ ) – ਸੇਰ-ਏ-ਪੰਜਾਬ ਕਲਚਰਲ ਪ੍ਰਮੋਸਨ ਕੌਸਲ ਪੰਜਾਬ ਬਟਾਲਾ ਵੱਲੋ ਉਸਤਾਦ ਸਵ ਮਾਸਟਰ ਮਿਲਖੀ ਰਾਮ ਦੀ ਯਾਦ ਚ ਸਿਵ ਕੁਮਾਰ ਬਟਾਲਵੀ ਆਡੀਟੋਰੀਅਮ ‘ਚ ਲਗਾਇਆ ਭੰਗੜਾ ਕੈਪ ਬਟਾਲਾ ਵਿਖੇ ਪੂਰੀ ਸਾਨੋ ਸੌਕਤ ਨਾਲ ਸਮਾਪਤ ਹੋ ਗਿਆ ।ਮੁੱਖ ਮਹਿਮਾਨ ਡਾ ਹਰਪਾਲ ਸਿੰਘ ਬਟਾਲਾ ਵੱਲੋ ਕੈਪ ਵਿਚ ਭੰਗੜਾ ਸਿਖਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰੋ ਬਲਬੀਰ ਸਿੰਘ ਕੋਲਾ ਅੰਤਰਰਾਸਟਰੀ ਭੰਗੜਾਂ ਕੋਚ ਨੇ ਭੰਗੜਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਹੈ ਵੈਸਟਰਨ ਕਲਚਰ ਸਾਡੀ ਨਵੀ ਪੀੜੀ ਉਪਰ ਹਾਵੀ ਹੋਈ ਜਾ ਰਿਹਾ ਹੈ ਅੱਜ ਦੀ ਨੌਜਵਾਨੀ ਗਿੱਧਾ ਭੰਗੜਾਂ ਭੁਲਦੀ ਜਾ ਰਹੀ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਕ ਜੁਟ ਹੋਕਿ ਪੰਜਾਬ ਦੇ ਸੱਭਿਆਚਾਰ ਦੀ ਰਾਖੀ ਕਰੀਏ| ਇਸ ਮੌਕੇ ਪ੍ਰੋ ਦਲਜੀਤ ਸਿੰਘ ਧਾਰੋਵਾਲੀ ,ਮਾ ਤਰਲੋਕ ਸਿੰਘ ਨਾਥਪੁਰ, ਨਰਿੰਦਰ ਸਿੰਘ ਆੜਤੀ, ਲਾਡੇ ਸਾਹ ਭਾਂਗੋਵਾਲ, ਮਾ ਹਰਪਾਲ ਸਿੰਘ, ਰਣਯੋਧ ਸਿੰਘ , ਮਾਸਟਰ ਦਿਲਬਾਗ ਸਿੰਘ ਐਨੋਕੋਟ, ਦੀਪਇੰਦਰ ਸਿੰਘ ਦਲਜੀਤ ਸਿਘ ਮਾਣਕ , ਗੁਰਦੀਪ ਸਿੰਘ ਸਾਰਚੂਰ, ਹਰਦੀਪ ਸਿੰਘ , ਮਾਸਟਰ ਸੂਭਾਸ, ਹਰਭਜਨ ਸਿੰਘ, ਹਰਵਿੰਦਰ ਸਿੰਘ ਹੈਪੀ ਸਮੇਤ ਦਰਜਨਾਂ ਭੰਗੜਾ ਪ੍ਰੇਮੀ ਤੇ ਸਿਖਿਆਰਥੀ ਤੇ ਪਤਵੰਤੇ ਹਾਜਰ ਸਨ।