ਤਸਵੀਰ- ਅਵਤਾਰ ਸਿੰਘ ਕੈਂਥ
ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ)- ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਬੱਚਿਆਂ ਦਾ ਗੁਰਮਤਿ ਟ੍ਰੇਨਿੰਗ ਕੈਂਪ ਮੌਕੇ ਨੰਨੇ ਮੰਨੇ ਬੱਚਿਆਂ ਨੇ ਮੂਲ ਮੰਤਰ, ਦਸ ਗੁਰੂਆਂ ਦੇ ਨਾਮ, ਪੰਜ ਪਿਆਰੇ ਅਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਤੋਂ ਇਲਾਵਾ ਮੁੱਢਲੇ ਸਿਧਾਂਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਹ ਜਾਣਕਾਰੀ ਕਥਾ ਵਾਚਕ ਭਾਈ ਰਾਜਵੀਰ ਸਿੰਘ ਮਿਸ਼ਨਰੀ ਦੀ ਅਗਵਾਈ ਹੇਠ ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਦਿੱਤੀ ਗਈ।ਅੱਜ ਦੇ ਕੈਂਪ ਵਿਚ ਸ਼ਹਿਰ ਦੀ ਸਮਾਜ ਭਲਾਈ ਸ੍ਰੀ ਗੁਰੂ ਅਮਰਦਾਸ ਜੀ ਸੇਵਾ ਸੁਸਾਇਟੀ ਸੰਸਥਾ ਦੇ ਪ੍ਰਧਾਨ ਭਾਈ ਬਿਕਰਮ ਸਿੰਘ ਧਿੰਗੜ ਅਤੇ ਸ਼ਹਿਰ ਦੇ ਵਾਪਰੀ ਕਰਤਾਰ ਸਿੰਘ ਜੋੜਾ, ਮਨਮੋਹਨ ਸਿੰਘ ਕੁੱਕੂ ਤੋਂ ਇਲਾਵਾ ਹੋਰ ਵੀ ਸਿੱਖੀ ਨਾਲ ਪਿਆਰ ਕਰਨ ਵਾਲੇ ਵੀਰਾਂ ਨੇ ਸ਼ਿਰਕਤ ਕਰਕੇ ਸੁਸਾਇਟੀ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਕੌਮ ਦੀ ਨੀਂਹ ਜਿਤਨੀ ਮਜ਼ਬੂਤ ਹੋਵੇਗੀ ਉਹ ਕੌਮ ਹਮੇਸ਼ਾ ਹੀ ਤੱਰਕੀ ਕਰਦੀ ਹੈ। ਇਹ ਕੱੌਮ ਤਾਂ ਪਹਿਲਾਂ ਹੀ ਆਪਣੀ ਨੀਂਹਾਂ ਵਿਚ ਆਪਣੇ ਬਜ਼ੁਰਗਾਂ ਦੇ ਖੂਨ ਨਾਲ ਮਜ਼ਬੂਤ ਕਰ ਚੁੱਕੀ ਹੈ। ਗੁਰਮਤਿ ਗਿਆਨ ਵਿਚ ਬੱਚਿਆਂ ਨੂੰ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਬਚਾਉਣ ਦੇ ਉਪਰਾਲੇ ਕਰ ਰਹੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …