Sunday, December 22, 2024

ਅੱਜ ਦੇ ਲੀਡਰ

ਧੱਕੇਸ਼ਾਹੀਆਂ ਜੋ ਕਰਨ ਦਿਨ ਰਾਤ,
ਦੇਸ਼ ਦੇ ਮਹਾਨ ਲੀਡਰ ਅਖਵਾਉਂਦੇ ਨੇ।
ਕਾਨੂੰਨਾਂ ਦੀ ਪ੍ਰਵਾਹ ਨਹੀਂ ਕਰਦੇ,
ਉਂਜ਼ ਗਣਤੰਤਰ ਦਿਵਸ ਮਨਾਉਂਦੇ ਨੇ।
ਤਿਜੌਰੀਆਂ ਆਪਣੀਆਂ ਭਰਨ ਖਾਤਰ,
ਇਹ ਚੋਰ ਕਾਨੂੰਨ ਬਣਾਉਂਦੇ ਨੇ।
ਚੋਣਾਂ ਵਿੱਚ ਸਬਜ਼ਬਾਗ ਵਿਖਾ ਕੇ,
ਲੋਕਾਂ ਨੂੰ ਮੂਰਖ ਬਣਾਉਂਦੇ ਨੇ।
ਬੁੱਧੀ ਉਨ੍ਹਾਂ ਦੀ ਭ੍ਰਿਸ਼ਟ ਕਰਨ ਲਈ,
ਨਸ਼ਿਆਂ ਦਾ ਹੜ੍ਹ ਵਗਾਉਂਦੇ ਨੇ।
ਇਕੱਠੇ ਕੀਤੇ ਲੋਕਾਂ ਦੀ ਲੁੱਟ ਦੇ ਪੈਸੇ,
ਫਿਰ ਲੋਕਾਂ ਵਿੱਚ ਵਰਤਾਉਂਦੇ ਨੇ।
`ਪਸਨਾਵਾਲੀਆ` ਸੋਚੋ ਸਮਝੋ ਹੋਸ਼ ਕਰੋ,
ਤੁਹਾਨੂੰ ਲੀਡਰ ਕਿਉਂ ਵਿਕਾਊ ਬਣਾਉਂਦੇ ਨੇ।
ਜਿੱਤ ਜਾਣ `ਤੇ ਪੂਰੇ ਪੰਜ ਸਾਲ,
ਵਿੱਚ ਮਸਤੀ ਦੇ ਬਿਤਾਉਂਦੇੇ ਨੇ।

OLYMPUS DIGITAL CAMERA

-ਸੁੱਚਾ ਸਿੰਘ ਪਸਨਾਵਾਲ,
ਪਿੰਡ ਤੇ ਡਾਕਖਾਨਾ ਪਸਨਾਵਾਲ,
 ਜਿਲ੍ਹਾ ਗੁਰਦਾਸਪੁਰ।

ਮੋਬਾਇਲ: 9915033740

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply