Wednesday, December 31, 2025

5 ਦਿਨਾਂ ਕੈਂਪ ਦੀ ਸੰਪੂਰਨਤਾ ਮੌਕੇ ਬੱਚਿਆਂ ਨੇ ਸ਼ਬਦ ਕੀਰਤਨ, ਭਾਸ਼ਣ ਅਤੇ ਕਵਿਤਾ

               PPN140609

                                                                                                                                                                                           ਤਸਵੀਰ – ਅਵਤਾਰ ਸਿੰਘ ਕੈਂਥ
ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ)-  ਗੁਰਮਤਿ ਸਿਖਲਾਈ ਕੈਂਪ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤਾਂ ਦਾ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਲਾਇਆ ਗਿਆ।  ਜਿਸ ਵਿਚ  ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਦੇ  ਪ੍ਰਚਾਰਕਾਂ ਵੱਲੋਂ ਬੱਚਿਆਂ ਨੂੰ  ਸਿੱਖ ਇਤਿਹਾਸ ਨਾਲ ਜੋੜਨ ਲਈ ਵਿਸ਼ੇ ਦਿੱਤੇ , ਬੱਚਿਆਂ ਵਲੋਂ ਲਿਖਤੀ ਅਤੇ ਜਬਾਨੀ ਪੇਪਰ ਦੇ ਕੇ ਵੱਖ-ਵੱਖ ਪ੍ਰੋਜ਼ੀਸ਼ਨਾਂ ਪ੍ਰਾਪਤ ਕੀਤੀਆਂ ਬੱਚਿਆਂ ਲਈ ਸਿੱਖ ਇਤਿਹਾਸ ਪ੍ਰਤੀ ਵਿਸ਼ੇ ਇਸ ਪ੍ਰਕਾਰ ਸਨ-ਜਿਵੇਂ ਕਿ  ਪਿਆਰੇ ਬੱਚਿਓ ਤੁਸੀ ਉਸ ਕਲਗੀਆਂ ਵਾਲੇ ਗੁਰੂ ਦੇ ਸਿੱਖ ਹੋ ਜਿਸ ਨੇ ਤੁਹਾਡੀ ਹੋਂਦ ਨੂੰ ਕਾਇਮ ਰੱਖਣ ਲਈ ਅਤੇ ਵੱਧਦਾ ਫੁੱਲਦਾ ਦੇਖਣ ਲਈ ਆਪਣਾ ਸਰਬੰਸ ਵਾਰ ਦਿੱਤਾ ਸੀ। ਤੁਸੀ ਉਨ੍ਹਾਂ ਸ਼ਹੀਦਾਂ ਦੇ ਵਾਰਸ ਹੋ,ਜਿਨ੍ਹਾਂ ਨੇ ਸਿੱਖੀ  ਦੀ ਖਾਤਰ ਆਰਿਆਂ ਨਾਲ ਆਪਣੇ ਤਨ ਚਿਰਵਾਏ, ਖੋਪੜੀਆਂ ਲੁਹਾਈਆਂ, ਬੰਦ ਬੰਦ ਕਟਵਾਏ, ਚਰਖੜ੍ਹੀਆਂ ਤੇ ਚੜ੍ਹੇ, ਦੇਗਾਂ ਵਿਚ ਉਬਾਲੇ ਗਏ, ਨੇਜ਼ਿਆਂ ਤੇ ਸਿਰ ਟੰਗਵਾਏ, ਜੁਲਮ ਦਾ ਟਾਕਰਾ ਕਰਦੇ ਹੋਏ ਅਕਹਿ ਤੇ ਅਸਹਿ ਕਸ਼ਟ ਸਹਾਰੇ, ਆਪਣਾ ਧਰਮ ਨਹੀ ਹਾਰਿਆ, ਸਾਬਤ ਸੂਰਤ ਰਹੇ ਅਤੇ ਸਿੱਖੀ ਨੂੰ ਦਾਗ ਨਹੀ ਲੱਗਣ ਦਿੱਤਾ।
ਤੁਸੀਂ ਉਨ੍ਹਾਂ ਸੂਰਬੀਰ ਮਾਤਾਵਾਂ ਦੀ ਔਲਾਦ  ਹੋ ਜਿਨ੍ਹਾਂ ਆਪਣੇ ਮਾਸੂਮ ਬੱਚਿਆਂ ਦੇ ਟੋਟੇ, ਟੋਟੇ ਕਰਵਾਏ, ਝੋਲੀਆਂ ਵਿਚ ਪੁਆਏ ਬੱਚਿਆਂ ਦੀਆਂ ਆਂਦਰਾਂ ਦੇ ਗਲੇ ਵਿਚ ਹਾਰ ਪੁਆਏ, ਸਵਾ ਸਵਾ ਮਣ ਪੀਸਣੇ ਪੀਸੇ, ਜੰਗਾਂ ਯੁੱਧਾਂ ਵਿਚ ਆਪਣੇ ਵੀਰਾਂ ਵਾਂਗ ਜੁਝਦੀਆਂ ਰਹੀਆਂ । ਆਪਣੇ ਪਤੀਵਰਤਾ ਅਤੇ ਸਿੱਖੀ ਧਰਮ ਨੂੰ ਕੇਸਾਂ ਸੁਆਸਾਂ ਸੰਗ ਨਿਭਾਇਆ? ਤੁਸੀਂ ਸਾਹਿਬਜ਼ਾਦਾ ਫਤਹਿ ਸਿੰਘ ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਜਿਹੇ ਅਦੁੱਤੀ ਭੁਝੰਗੀਆਂ ਦੇ ਵੀਰ ਭਰਾ ਹੋ, ਜਿਹਨੇ ਆਖਰੀ ਦਮ ਤੱਕ ਨਿਰਭੈ ਰਹੇ, ਧਰਮ ਤੋਂ ਨਾ ਡੋਲੇ, ਕੇਸ ਕਤਲ ਕਰਵਾ ਕੇ ਅਧਰਮੀ ਨਾ ਬਣੇ, ਆਪਣੇ ਸਿੱਖੀ ਬਾਣੇ ਨੂੰ ਲਾਜ ਨਾ ਲੁਆਈ, ਜਿਉਂਦੇ ਨੀਹਾਂ ਵਿਚ ਚੁਣੇ ਜਾਣਾ ਮਨਜ਼ੂਰ ਕਰ ਲਿਆ? ਤੁਸੀ ਉਨ੍ਹਾਂ  ਸੂਰਮਿਆਂ ਤੇ ਯੋਧਿਆਂ ਦੀ ਸੰਤਾਨ ਹੋ ਜਿਨ੍ਹਾਂ  ਤੋਂ ਵੇਲੇ ਦੀਆਂ ਹਕੂਮਤਾਂ ਥਰ ਥਰ ਕੰਬਦੀਆਂ  ਸਨ, ਜਿਨ੍ਹਾਂ ਦੀ ਕ੍ਰਿਪਾਨ ਗਰੀਬਾਂ, ਮਜ਼ਲੂਮਾਂ ਲਈ ਢਾਲ ਤੇ ਜਰਵਾਣਿਆਂ ਲਈ ਮੌਤ ਬਣੀ ।
ਜੇਕਰ ਅਸੀ  ਆਪਣੇ ਆਪ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਸਿੱਖ ਅਖਵਾਉਂਦੇ ਹੋ ਫਿਰ ਤਾਂ ਆਪਣੇ ਗੁਰੂ ਦੇ ਨਾਮ ਨੂੰ ਵੱਟਾ ਕਿਉਂ  ਲਗਾ ਰਹੇ ਹਾਂ। ਕੇਸਾਂ ਦੀ ਬੇਅਦਬੀ ਕਿਉਂ  ਕਰ ਰਹੇ ਹਾਂ। ਅਪਨੀ ਸਾਬਤ ਸੂਰਤ ਨੂੰ ਕਿਉਂ  ਭੰਨ ਰਹੇ ਹਾਂ। ਸਿੱਖੀ ਤੋਂ ਬੇਮੁੱਖ ਕਿਉਂ ਹੋ ਰਹੇ ਹਾਂ, ਪਤਿਤ ਕਿਉਂ ਹੋ ਰਹੇ ਹਾਂ, ਸਿੱਖੀ ਰਹੁ ਰੀਤ ਕਿਉਂ ਭੁਲਦੇ ਜਾ ਰਹੇ ਹਾਂ, ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਛੱਡ ਕੇ ਨਸ਼ਿਆਂ ਦੇ ਅਮਲੀ ਕਿਉਂ ਬਣ ਰਹੇ ਹਾਂ, ਨਿਗੁਣੇ ਲਾਲਚਾਂ ਵਿਚ ਫਸ ਕੇ ਪੱਗ ਨੂੰ ਦਾਗ ਕਿਉਂ ਲਾ ਰਹੇ ਹਾਂ, ਆਪਣੀ ਵਿਲੱਖਣਤਾ ਛੱਡ ਕੇ ਅਨਮਤੀਆਂ ਵਿੱਚ ਕਿਉਂ ਰੱਲਦੇ ਜਾ ਰਹੇ ਹਾਂ, ਆਪਣੇ ਅਸਲੇ ਨੂੰ ਪਛਾਣੀਏੇ, ਸ਼ੇਰਾਂ ਦੇ ਬੱਚਿਆਂ ਵਾਲੀ ਭਬਕ ਛੱਡ ਕੇ ਭੇਡਾਂ ਵਾਲੀ ਮੈਂ , ਮੈਂ ਨਾ ਕਰੀਏ। ਜੇਕਰ ਅਸੀਂ ਕਿਸੇ ਮਾੜੀ ਸੰਗਤ ਕਾਰਨ ਕੋਈ ਕੁਰਹਿਤ ਕਰ ਬੈਠੇ ਹਾਂ, ਪਤਿਤ ਹੋ ਚੁੱਕੇ ਹੋ ਤਾਂ ਮੁੜ ਗੁਰੂ ਦੇ ਦਰ ਆਕੇ ਜੋਦੜੀ ਕਰਕੇ , ਭੁੱਲਾਂ ਬਖਸ਼ਾ ਕੇ , ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਸੱਜ ਕੇ ਸਿਮਰਨ ਦੀ ਸਚੀ ਕਾਰ ਵਿਚ ਜੁੱਟ ਜਾਈਏ। ਆਪ ਸੁਖੀ ਹੋਈਏੇ ਤੇ ਦੂਜਿਆਂ ਲਈ ਵੀ ਸੁੱਖਾਂ ਦਾ ਸਾਧਨ ਬਣੀਏ।
ਉਪਰੋਕਤ ਗੱਲਾਂ  ਦਾ ਬੱਚਿਆਂ ਤੇ ਬਹੁਤ ਹੀ ਗਹਿਰਾ ਪ੍ਰਭਾਵ  ਪੈਣਾ ਲਾਜ਼ਮੀ ਸੀ  ਅਤੇ ਬੱਚਿਆਂ ਦੇ ਮਨ ਵਿਚ ਉਹੋ ਜਿਹਾ ਹੀ ਜ਼ਜਬਾ ਪੈਦਾ ਹੋਣਾ ਕੁਦਰਤੀ ਹੈ।
ਇਸ ਪੰਜ ਦਿਨਾਂ ਕੈਂਪ ਦੌਰਾਨ ਸੁਸਾਇਟੀ  ਵੱਲੋਂ ਉੱਘੇ ਪੰਥ ਪ੍ਰਚਾਰਕ ਵਿਦਵਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਬੁਲਾਕੇ ਧਾਰਮਿਕ ਵਿਸ਼ਿਆਂ ਤੇ ਬੁਲਾਇਆ ਗਿਆ। ਜਿੰਨਾਂ ਵਿਚ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਜਸਕਰਨ ਸਿੰਘ ਸਿਵੀਆਂ ਨਸ਼ਾ ਮੁਕਤੀ ਗੁਰਮਤਿ ਲਹਿਰ ਪ੍ਰਚੰਡ ਦੇ ਮੁਖੀ ਆਦਿ ਨੇ ਬੱਚਿਆਂ ਨੂੰ ਸਿੱਖਿਆਦਾਇਕ ਬਚਨਾਂ ਨਾਲ ਸਮਝਾਇਆ। ਇਸ ਮੌਕੇ ਉਨ੍ਹਾਂ ਨਾਲ ਮਹੇਸ਼ ਇੰਦਰ ਸਿੰਘ, ਬਿਕਰਮ ਸਿੰਘ ਧਿੰਗੜ, ਵੀਰਦਵਿੰਦਰ ਸਿੰਘ ਖਾਲਸਾ, ਜਰਨੈਲ ਸਿੰਘ, ਪਰਮਜੀਤ ਸਿੰਘ, ਚਰਨਜੀਤ ਸਿੰਘ, ਸੁਖਦੇਵ ਸਿੰਘ , ਗੁਰਦਰਸ਼ਨ ਸਿੰਘ  ਆਦਿ । ਸੁਸਾਇਟੀ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ,ਕੈਂਪ ਇੰਨਚਾਰਜ ਗੁਰਦਰਸ਼ਨ ਸਿੰਘ   ਨੇ ਦੱਸਿਆਂ ਕਿ ਸਾਡੀ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਉਦੋਂ ਹੋਰ ਵੀ ਖੁਸ਼ੀ ਅਤੇ ਉਤਸ਼ਾਹ ਮਿਲਦਾ ਹੈ ਜਦੋਂ ਬੱਚਿਆਂ ਦੇ ਮਾਪੇ ਆਕੇ ਸਾਨੂੰ ਮੁਬਾਰਕਾਂ ਦਿੰਦੇ ਹਨ ਅਤੇ ਸਾਨੂੰ ਅਜਿਹੇ ਕੈਂਪ ਹਰ ਸਾਲ ਲਾਉਣ ਲਈ, ਹਰ ਪੱਖੋਂ ਸਹਿਯੋਗ ਦੀ ਪੇਸ਼ਕਸ਼ ਕਰਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਸੰਸਥਾ ਵੱਲੋਂ ਆਯੋਜਿਤ ਇਸ ਕੈਂਪ ਨਾਲ ਜਿਥੇ ਉਨ੍ਹਾਂ ਦੇ ਬੱਚੇ ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੁੜੇ ਉਥੇਂ ਉਹ ਟੀ.ਵੀ. ਤੇ  ਵਿਖਾਏ ਜਾਂਦੇ ਅਸ਼ਲੀਲ ਪ੍ਰੋਗਰਾਮਾਂ ਅਤੇ ਕਾਰਟੂਨ ਫਿਲਮਾਂ  ਵੇਖਣ ਤੋਂ ਬਚੇ ਰਹੇ । ਬੱਚਿਆਂ ਦੇ ਮਾਪਿਆਂ ਵਲੋਂ ਅਜਿਹੇ ਭਰਵੇਂ ਹੁੰਗਾਰੇ ਤੋਂ  ਸੁਸਾਇਟੀ ਨੂੰ ਹੋਰ ਵੀ ਬਲ ਮਿਲਿਆ ਹੈ ਤਾਂ ਜੋ ਸੁਸਾਇਟੀ ਅੱਗੇ ਤੋਂ ਇਸ ਨਾਲੋਂ ਵੀ ਵਧੀਆਂ ਅਤੇ ਉੱਚੇ ਪਧਰੇ ਕੈਂਪਾਂ ਦਾ ਆਯੋਜਨ ਕਰ ਸਕੇ । ਇਸ ਮੌਕੇ ਸਹਿਜਧਾਰੀ ਬੱਚਿਆਂ ਨੇ ਕੈਂਪ ਵਿਚ ਸਿੱਖੀਂ ਦੀ ਪ੍ਰੀਭਾਂਸ਼ਾ ਸਮਝਕੇ ਅੱਗੇ ਤੋਂ ਕੇਸ ਨਾ ਕੱਟਣ ਦੀ ਪ੍ਰਤੀਗਿਆਂ ਕੀਤੀ। ਇਸ ਮੌਕੇ ਬੱਚੇ ਇਨ੍ਹੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਜੋ ਧਾਗੇ ਤਵੀਤ ਮਾਪਿਆਂ ਵਲੋਂ ਬਣਾ ਕੇ ਬੰਨ੍ਹੇ ਹੋਏ ਸਨ ਉਨ੍ਹਾਂ ਨੂੰ ਤਿਆਗਿਆ ਅਤੇ ਕਿਹਾ ਕਿ ਉਹ ਅਜਿਹੇ ਪਖੰਡੀ ਸਾਧਾਂ ਦੇ ਚੰਗਲ ਵਿਚ ਨਹੀ ਫਸਣਗੇ ਅਤੇ ਨਾ ਹੀ ਕਦੀ ਕਿਸੇ ਹੋਰ ਨੂੰ ਅਜਿਹਾ ਪਖੰਡੀ ਸਾਧਾਂ ਦੇ ਚੰਗਲਾਂ ਵਿਚ ਫਸਣ ਦੇਣਗੇ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply