ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਬਠਿੰਡਾ ਅੰਦਰ ਚੱਲ ਰਹੇ ਧਾਰਮਿਕ ਦੀਵਾਨਾਂ ਦੀ ਲੜੀ ‘ਚ ਭਾਈ ਸਾਹਿਬ ਸਿੰਘ ਸਾਹਬਾਦ ਮਾਰਕੰਡਾ ਵੱਲੋਂ ਸੰਗਤਾਂ ਨੂੰ ਜੋ ਗੁਰਮਤਿ ਅਤੇ ਬਾਣੀ ਦੀ ਸ਼ੁੱਧ ਵਿਆਖਿਆ ਵਿਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਗਿਆਨੀ ਸਾਹਿਬ ਸਿੰਘ ਨੇ ਹੁਕਮਨਾਮੇ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਬਾਣੀ ਅਤੇ ਇਤਿਹਾਸ ਦੀ ਸੋਝੀ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਸੁਸਾਇਟੀ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਅਹੁੱਦੇਦਾਰਾਂ ਗੁਰਦਰਸ਼ਨ ਸਿੰਘ ਵੀਰਦਵਿੰਦਰ ਸਿੰਘ ਤੋਂ ਇਲਾਵਾ ਮੁੱਖ ਗ੍ਰੰਥੀ ਭਾਈ ਗੁਰਸੇਵਕ ਸਿੰਘ ਪ੍ਰਚਾਰਕ, ਅਮਰਜੀਤ ਸਿੰਘ, ਜਸਵੀਰ ਸਿੰਘ ਅਤੇ ਭਾਈ ਅਮਰਜੀਤ ਸਿੰਘ ਆਦਿ ਨੇ ਵੀ ਸਮਾਗਮ ਵਿਚ ਹਾਜ਼ਰੀ ਲਵਾਈ, ਗਿਆਨੀ ਸਾਹਿਬ ਸਿੰਘ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੰਘ ਸਾਹਿਬ ਸਿੰਘ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਪਿਛਲੇ ਸਾਲ ਤੋਂ ਬਾਬਾ ਹਜੂਰਾ ਸਿੰਘ ਖਿਆਲੀ ਵਾਲਾ ਵਲੌਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੋਧ ਸਮਾਗਮ ਸਵੇਰੇ 6.30 ਵਜੇ ਤੋਂ 7.30 ਵਜੇ ਤੰਕ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਚਲ ਰਹੇ ਹਨ, ਇਸ ਮੌਕੇ ਗਿਆਨੀ ਸਾਹਿਬ ਜੀ ਵਲੋਂ 1355 ਅੰਕ ਦੀ ਸ਼ੁੱਧ ਬਾਣੀ ਜੋ ਕਿ ਸੰਸਕ੍ਰਿਤ ‘ਚ ਅੰਕਤ ਹੈ ਬਾਰੇ ਸੰਗਤਾਂ ਨੂੰ ਪੜ੍ਹਣ ਦੀ ਜਾਂਚ ਸਿਖਾਈ। ਇਸ ਮੌਕੇ ਭਾਈ ਸਮਸ਼ੇਰ ਸਿੰਘ ਢਿੱਲੋਂ, ਸੁਰਜੀਤ ਸਿੰਘ ਖਿਆਲੀਵਾਲੇ, ਭਰਪੂਰ ਸਿੰਘ ਬੁਢਲਾਡੇ ਵਾਲੇ,ਗੁਰਇੰਦਰਦੀਪ ਸਿੰਘ ਕਥਾ ਵਾਚਕ ਆਦਿ ਵੀ ਹਾਜ਼ਰ ਸਨ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …