ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ
ਵਿਨੋਦ ਫ਼ਕੀਰਾ
ਮਾਂ ਕਲਸਾਂ ਦਾ ਜਾਇਆ, ਜਿਸ ਕੌਮ ਨੂੰ ਪਾਰ ਲਗਾਇਆ,
ਪਾਣੀ ਉਤੇ ਪੱਥਰ ਤਾਰੇ, ਜਾਤ ਪਾਤ ਦਾ ਭਰਮ ਮਟਾਇਆ।
ਮਾਂ ਕਲਸਾਂ ਦਾ ਜਾਇਆ ……………………….
ਜ਼ੋੜੇ ਗੰਢਦੇ ਗੰਢਦੇ ਸਤਿਗੁਰੂ, ਮੁੱਖੋਂ ਹਰਿ ਦਾ ਨਾਮ ਉਚਾਰਦੇ,
ਜਿਹੜਾ ਆਵੇ ਸ਼ਰਣ ਗੁਰਾਂ ਦੀ, ਭਵ ਸਾਗਰ ਤੋਂ ਪਾਰ ਉਤਾਰਦੇ,
ਮਜ਼ਲੂਮਾਂ ਦੀ ਰਾਖੀ ਕਰਦੇ, ਮਾਨਵਤਾ ਦਾ ਸਭ ਨੂੰ ਹੱਕ ਦਵਾਇਆ,
ਮਾਂ ਕਲਸਾਂ ਦਾ ਜਾਇਆ …………………….…
ਮਾਇਆ ਦੇ ਚੱਕਰਾਂ ਨੂੰ ਛੱਡਿਆ, ਪਾਰਸ ਮੁੜ ਕਦੇ ਨਾ ਤੱਕਿਆ,
ਮੀਰਾਂ, ਝਾਲਾ, ਰਾਜੇ ਪੀਪੇ ਨੇ ਸਭ ਨਾਮ ਰੰਗ ਹੀ ਖੱਟਿਆ,
ਕਰਮਾਂ ਨੂੰ ਕੱਟ ਕੇ ਸਭ ਦੇ, ਨੀਚੋਂ ਊਚ ਕਰ ਵਿਖਾਇਆ।
ਮਾਂ ਕਲਸਾਂ ਦਾ ਜਾਇਆ………………………
ਕੌਤਕ ਰਚੇ ਐਸੇ ਨਿਆਰੇ, ਦੁਨੀਆ ਜਾਵੇ ਵਾਰੇ ਵਾਰੇ,
ਸਤਿਗੁਰੂ ਜੀ ਦੀ ਵੇਖ ਕੇ ਲੀਲਾ, ਹਰ ਪਾਸੇ ਹੋਣ ਜੈ ਜੈਕਾਰੇ,
ਬਖ਼ਸ਼ਿਆ ਜਾਣਾ ਜੇ ’ਫ਼ਕੀਰਾ’ ਸਮਾਂ ਜਾਵੇ ਨਾ ਗਵਾਇਆ,
ਮਾਂ ਕਲਸਾਂ ਦਾ ਜਾਇਆ …………………….
ਪਾਣੀ ਉਤੇ ਪੱਥਰ ਤਾਰੇ, ਜਾਤ ਪਾਤ ਦਾ ਭਰਮ ਮਿਟਾਇਆ,
ਮਾਂ ਕਲਸਾਂ ਦਾ ਜਾਇਆ, ਜਿਸ ਕੌਮ ਨੂੰ ਪਾਰ ਲਗਾਇਆ।
ਵਿਨੋਦ ਫ਼ਕੀਰਾ
ਸਟੇਟ ਐਵਾਰਡੀ,
ਆਰੀਆ ਨਗਰ,ਕਰਤਾਪੁਰ,
ਜਲੰਧਰ।
ਮੋ. 98721 97326
vinodfaqira8@gmail.com