ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਡਿਸਟ੍ਰੀਬਿਊਟਿਡ ਇਨਫਾਰਮੈਟਿਕਸ ਸਬ-ਸੈਂਟਰ ਨੂੰ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਮੁੰਬਈ ਵਿਖੇ ਆਯੋਜਿਤ 28ਵੀਂ ਸਾਲਾਨਾ ਕੋਆਰਡੀਨੇਟਰਜ਼ ਮੀਟਿੰਗ ਵਿਚ ਤੀਜਾ ਸਥਾਨ ਪ੍ਰਾਪਤ ਹੋਇਆ ਹੈ।
ਵਿਭਾਗ ਦੇ ਮੁਖੀ ਡਾ. ਪ੍ਰਮੋਦ ਕੁਮਾਰ ਵਰਮਾ ਨੇ ਇਸ ਕਾਨਫਰੰਸ ਵਿਚ ਭਾਗ ਲਿਆ ਅਤੇ ਸਾਲਾਨਾ ਪ੍ਰੋਗਰੈਸ ਰਿਪੋਰਟ ਪੇਸ਼ ਕੀਤੀ ਜਿਸ ਦੇ ਆਧਾਰ ‘ਤੇ ਯੂਨੀਵਰਸਿਟੀ ਦੇ ਵਿਭਾਗ ਨੂੰ ਇਹ ਸਥਾਨ ਹਾਸਲ ਹੋਇਆ। ਡਾ. ਵਰਮਾ ਨੇ ਦੱਸਿਆ ਕਿ ਪ੍ਰੋਗਰੈਸ ਰਿਪੋਰਟ ਤੋਂ ਇਲਾਵਾ ਇਸ ਸੈਂਟਰ ਵੱਲੋਂ ਹਾਈਇੰਪੈਕ ਜਰਨਲ ਅਤੇ ਪੀਅਰਡ ਰੀਵੀਊਡ ਜਰਨਲ ਵਿਚ ਪੇਪਰ ਪ੍ਰਕਾਸ਼ਿਤ ਕਰਨ ਸਦਕਾ ਵੀ ਆਹਲੇ ਦਰਜੇ ਵਿਚ ਦੇ ਮੁਲਾਂਕਣ ਵਿਚ ਇਹ ਵਿਭਾਗ ਸ਼ਾਮਿਲ ਹੋਇਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …