ਅੰਮ੍ਰਿਤਸਰ, 20 ਜੂਨ ( )-ਇਰਾਕ ਸਰਕਾਰ ਤੇ ਅੱਤਵਾਦੀ ਸੰਗਠਨਾਂ ਦੇ ਰਹੇ ਯੁੱਧ ਦੌਰਾਨ ਅਗਵਾ ਹੋਏ ੪੦ ਪੰਜਾਬੀ ਕਾਮਿਆਂ ਦੇ ਸੁਰੱਖਿਅਤ ਵਤਨ ਵਾਪਸੀ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਸਮੂੰਹ ਮੈਂਬਰ ਸਾਹਿਬਾਨ ਆਦਿ ਵੱਲੋਂ ਅਰਦਾਸ ਕੀਤੀ ਗਈ। ਕੌਂਸਲ ਦੇ ਸ: ਛੀਨਾ ਨੇ ਕਿਹਾ ਕਿ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਆਪਨਿਆਂ ਦੀਆਂ ਅੱਖਾਂ ਤੋਂ ਦੂਰ ਰੋਜ਼ੀ-ਰੋਟੀ ਕਮਾਉਣ ਗਏ, ਨੂੰ ਜਿੱਥੇ ਆਪਣੇ ਫ਼ਰਜ਼ਾਂ ਦਾ ਫ਼ਿਕਰ ਸਤਾ ਰਿਹਾ ਹੈ, ਉੱਥੇ ਉਨ੍ਹਾਂ ਨੂੰ ਕੀ ਪਤਾ ਸੀ ਕਿ ਅਜਿਹਾ ਦਿਨ ਵੀ ਵੇਖਣਾ ਪਵੇਗਾ ਕਿ ਆਪਣੀ ਜ਼ਿੰਦਗੀ ਦੀ ਦੁਹਾਈ ਲਈ ਤਰਲੋਮੱਛੀ ਹੋਣਾ ਪਵੇਗਾ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਇਰਾਕ ‘ਚ ਫ਼ਸੇ ਕਈ ਅਜਿਹੇ ਭਾਰਤੀਆਂ ਤੇ ਉਕਤ ਅਗਵਾ ਹੋਏ 40 ਪੰਜਾਬੀਆਂ ਦੀਆਂ ਜ਼ਿੰਦਗੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਂਦਿਆ ਉਨ੍ਹਾਂ ਨੂੰ ਸਹੀ-ਸਲਾਮਤ ਵਾਪਸ ਲਿਆਉਣ ਲਈ ਉਚਿੱਤ ਕਦਮ ਚੁੱਕੇ ਜਾਣ। ਸ: ਛੀਨਾ ਕਿਹਾ ਕਿ ਇਹ ਨੌਜਵਾਨ ਰੋਜ਼ੀ-ਰੋਟੀ ਕਮਾਉਣ ਲਈ ਇਰਾਕ ਗਏ ਸਨ ਅਤੇ ਵਿਦਰੋਹੀਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮਜ਼ਬੂਰੀਆਂ ਨੂੰ ਸਮਝਦੇ ਹੋਏ ਉਨ੍ਹਾਂ ਨਾਲ ਹਮਦਰਦੀ ਤੇ ਦਰਿਆ-ਦਿਲੀ ਵਾਲਾ ਵਤੀਰਾ ਅਪਨਾਉਂਦਿਆ ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਇਰਾਕ ‘ਚ ਫ਼ਸੇ ਤੇ ਅਗਵਾ ਹੋਏ ਵਿਅਕਤੀਆਂ ਨੂੰ ਸੁੱਖ-ਸਾਂਦੀ ਵਾਪਸੀ ਦੀ ਮੈਨੇਜ਼ਮੈਂਟ ਵੱਲੋਂ ਇਰਾਕੀ ਵਿਦਰੋਹੀਆ ਨੂੰ ਬੇਕਸੂਰਾਂ ਦੀ ਜ਼ਿੰਦਗੀ ਲਈ ਰਹਿਮਦਿਲੀ ਸੋਚ ਅਪਨਾਉਣ ਲਈ ਪ੍ਰਮਾਤਮਾ ਅੱਗੇ ਅਰਜੋਈ ਕੀਤੀ ਗਈ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …