Saturday, June 14, 2025

ਨਗਰ ਨਿਗਮ ਮੁਲਾਜਿਮ ਤਾਲਮੇਲ ਦਲ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਲੰਗਰ ਲਾਇਆ

PPN200612

ਅੰਮ੍ਰਿਤਸਰ, ੨੦ ਜੂਨ  (ਸਾਜਨ)-  ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ ਜੋੜ ਮੇਲੇ ਦੇ ਸਬੰਧ ਵਿੱਚ ਨਗਰ ਨਿਗਮ ਮੁਲਾਜਮ ਤਾਲਮੇਲ ਦਲ ਵਲੋਂ ਚੇਅਰਮੈਨ ਗੁਰਦੇਵ ਸਿੰਘ ਮੰਮਣਕੇ, ਸਰਪ੍ਰੱਸਤ ਜੋਗਿੰਦਰ ਸਿੰਘ ਕੰਬੋਜ, ਪ੍ਰਧਾਨ ਮੱਘਰ ਸਿੰਘ ਥਿੰਦ ਅਤੇ ਸਾਰੇ ਸਾਥੀਆਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਟਾਉਨ ਹਾਲ ਸਥਿਤ ਨਗਰ ਨਿਗਮ ਦਫਤਰ ਵਿਖੇ ਲਗਾਈ ਗਈ ਇਸ ਛਬੀਲ ਵਿੱਚ ਵਿਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟ੍ਰੱਰਕਾਂਵਾਲਾ, ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਕੌਂੰਸਲਰ ਅਮਰੀਕ ਸਿੰਘ ਲਾਲੀ ਆਦਿ ਨੇ ਪਹੁੰਚ ਕੇ ਸੇਵਾ ਕੀਤੀ।ਇਸ ਮੌਕੇ ਆਏ ਮਹਿਮਾਨਾਂ ਨੂੰ ਨਗਰ ਨਿਗਮ ਮੁਲਾਜਿਮ ਤਾਲਮੇਲ ਦਲ ਵਲੋੰ ਸਨਮਾਨਿਤ ਕੀਤਾ ਗਿਆ। ਨਗਰ ਨਿਗਮ ਮੁਲਾਜ਼ਮਾਂ ਅਤੇ ਸ਼ਹਿਰੀਆਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਪੀ ਕੇ ਵੱਧ ਰਹੀ ਗਰਮੀ ਤੋਂ ਰਾਹਤ ਪਾਈ। ਇਸ ਮੌਕੇ ਤੇ ਕਰਮਜੀਤ ਸਿੰਘ ਕੇ. ਪੀ, ਧਿਆਨ ਸਿੰਘ ਧੰਜੂ, ਲਖਵਿੰਦਰ ਸਿੰਘ, ਨਿਰਮਲਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜਬੀਰ ਸਿੰਘ ਧੰਜੂ, ਪ੍ਰੋਫੇਸਰ  ਗੁਰਦੇਵ ਸਿੰਘ ਮਮਣਕੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਗੁਰਦੇਵ ਸਿੰਘ ਚਿੱਤਾ, ਬਲਵਿੰਦਰ ਸਿੰਘ ਆਦਿ ਹਾਜਰ ਸਨ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …

Leave a Reply