Friday, July 11, 2025

ਆਲਮੀ ਪੰਜਾਬੀ ਪੰਜਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਸਾਹਿਤਕ ਸਮਾਗਮ ਦਾ ਆਯੋਜਨ

PPN200613

ਅੰਮ੍ਰਿਤਸਰ, 20  ਜੂਨ (ਦੀਪ ਦਵਿੰਦਰ)-  ਆਲਮੀ ਪੰਜਾਬੀ ਪੰਜਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਸਥਾਨਕ ਪ੍ਰਤਾਪ ਨਗਰ ਵਿਖੇ ਮਾਸਟਰ ਗੁਰਦੇਵ ਸਿੰਘ ਭਰੋਵਾਲ ਦੇ ਗ੍ਰਹਿ ਵਿਖੇ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਪੰਜਾਬੀ ਗੀਤਕਾਰ ਤੇ ਲੇਖਕ ਮੰਗਲ ਹਠੂਰ ਦਾ ਨਵ ਪ੍ਰਕਾਸ਼ਤ ਨਾਵਲ ‘ਪਰਛਾਵੇ’ ਲੋਕ ਅਰਪਣ ਕੀਤਾ ਗਿਆ। ਆਰੰਭ ਵਿਚ ਸ੍ਰੀ ਹਠੂਰ ਅਤੇ ਪੁਸਤਕ ਬਾਰੇ ਜਾਣਕਾਰੀ ਸ੍ਰ. ਨਿਰਮਲਜੀਤ ਸਿੰਘ ਸਹੋਤਾ (ਡੀ. ਐਸ. ਪੀ) ਨੇ ਹਾਜ਼ਰੀਨ ਨਾਲ ਸਾਂਝੀ ਕੀਤੀ। ਫਾਊਂਡੇਸ਼ਨ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਇਸ ਪੁਸਤਕ ਨੂੰ ਸਾਹਿਤਕ ਪਿੱੜ ਵਿਚ ਖੁਸ਼ਆਮਦੀਦ ਆਖਦਿਆਂ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ਪਸੰਦ ਆਵੇਗੀ, ਕਿਉਂਕਿ ਇਸ ਦਾ ਵਿਸ਼ਾ ਵਸਤੂ ਸਮਾਜੀ ਹੈ ਅਤੇ ਇਸ ਨੂੰ ਬੜੀ ਬਰੀਕ-ਬੀਨੀ ਨਾਲ ਚਿਤਰਿਆ ਗਿਆ ਹੈ। ਸ੍ਰੀ ਹਠੂਰ ਨੇ ਆਪਣੇ ਬਹੁਤ ਪਿਆਰੇ ਤੇ ਚੋਣਵੇਂ ਗੀਤ ਗਾ ਕੇ ਮਾਹੌਲ ਨੂੰ ਰੌਚਕ ਬਣਾ ਦਿੱਤਾ। ਇਸ ਮੌਕੇ ਸ੍ਰ. ਸਵਿੰਦਰ ਸਿੰਘ ਸੰਧੂ, ਜਗਦੀਪ ਸਿੰਘ ਖਿੰਡਾਂ, ਡਾ. ਨਵਦੀਪ ਸਿੰਘ ਖਿੰਡਾਂ, ਡਾ. ਕੇਵਲ ਵਾਰਸ, ਡਾ. ਸੁਖਦੇਵ ਸਿੰਘ ਸੇਖੋਂ, ਹਰਵਿਸ਼ਾਲ ਸਿੰਘ ਤੇ ਰਾਜੂ ਛੀਨਾ ਨੇ ਵੀ ਆਪਣੇ ਵਿਚਾਰ ਤੇ ਰਚਨਾਵਾਂ ਪੇਸ਼ ਕੀਤੀਆਂ। ਸਾਰਿਆਂ ਦਾ ਧੰਨਵਾਦ ਮਾਸਟਰ ਭੋਰਵਾਲ ਨੇ ਕੀਤਾ।

Check Also

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਪੌਦੇ ਲਗਾਏ ਗਏ

ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply