ਤਸਵੀਰ-ਅਵਤਾਰ ਸਿੰਘ ਕੈਂਥ
ਬਠਿੰਡਾ, 1 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਗੁਰੁਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਬਾਣੀ ਦੀ ਸੰਥਿਆ ਪਿਛਲੇ ਗਿਆਰਾਂ ਮਹੀਨਿਆ ਤੋ ਚੱਲ ਰਹੀ ਸੀ ਸੰਪੂਰਨਤਾ ਹੋਣ ‘ਤੇ ਸਾਧ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਇਨ੍ਹਾਂ ਦੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕਥਾ ਵਾਚਕ ਬਾਬਾ ਹਜੂਰਾ ਸਿੰਘ ਖਿਆਲੀ ਵਾਲਿਆਂ ਦਾ ਸਮੂਹ ਸੰਗਤ ਵਲੋਂ ਸਨਮਾਨ ਕੀਤਾ ਗਿਆ। ਇਥੇ ਜ਼ਿਕਰਯੋਗ ਇਹ ਹੈ ਕਿ ਬਾਬਾ ਜੀ ਵਲੋਂ ਸਾਧ ਸੰਗਤ ਨੂੰ ਇਹ ਸੰਥਿਆ ਸਵੇਰੇ ਸੱਤ ਵਜੇ ਤੋਂ ਅੱਠ ਵਜੇ ਤੱਕ ਦਿੱਤੀ ਜਾਂਦੀ ਸੀ, ਜਿਸ ਵਿਚ ਸ਼ੁੱਧ ਬਾਣੀ ਉਚਾਰਨ ਅਤੇ ਬਰੀਕੀਆਂ ਨਾਲ ਪੜ੍ਹਣ ਦੀ ਜਾਂਚ ਪੂਰਨ ਸ਼ਰਧਾ ਨਾਲ ਸਿਖਾਈ ਗਈ ਸੀ। ਭੋਗ ਤੋਂ ਉਪਰੰਤ ਰਾਗੀ ਭਾਈ ਗੁਰਤੇਜ ਸਿੰਘ, ਭਾਈ ਤਰਸੇਮ ਸਿੰਘ ਹਰਰਾਏਪੁਰ,ਗੁਰਇੰਦਰਦੀਪ ਸਿੰਘ ਵਲੋਂ ਰੱਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਸੰਗਤਾਂ ਵਿਚ ਟਿਕਾਣਾ ਭਾਈ ਜਗਤਾ ਜੀ ਦੇ ਮੈਨੇਜਰ ਭਾਈ ਜੋਗਿੰਦਰ ਸਿੰਘ ਸਾਗਰ, ਮੈਨੇਜਰ ਹਾਜੀ ਰਤਨ ਭਾਈ ਸੁਮੇਰ ਸਿੰਘ ਵਲੋਂ ਨਿਭਾਈ ਗਈ ਨਿਸ਼ਕਾਮ ਸੇਵਾ ਦੀ ਭਰਪੂਰ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਈ ਪ੍ਰੀਤਮ ਸਿੰਘ, ਭਾਈ ਵੀਰ ਦਵਿੰਦਰ ਸਿੰਘ, ਜਸਵੀਰ ਸਿੰਘ ਗਰੇਵਾਲ, ਭਾਈ ਸੁਰਜੀਤ ਸਿੰਘ, ਜਥੇਦਾਰ ਅਕਬਰ ਸਿੰਘ, ਮਹੇਸਇੰਦਰ ਸਿੰਘ, ਜਸਵੀਰ ਸਿੰਘ, ਮੋਹਤਮ ਸਿੰਘ, ਨਾਇਬ ਸਿੰਘ, ਮਨਜੀਤ ਸਿੰਘ, ਸੋਹਨ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media