ਅੰਮ੍ਰਿਤਸਰ, 1 ਜੁਲਾਈ (ਦੀਪ ਦਵਿੰਦਰ) -ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਹਿਯੋਗ ਨਾਲ ਆਯੋਜਿਤ ਰੰਗਮੰਚ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੇ ਉਤਸਵ ਦੌਰਾਨ ਦੂਜੇ ਦਿਨ ਰੂਸੀ ਲੇਖਕ ਐਂਤੋਵ ਚੈਖੋਵ ਦੇ ਪ੍ਰਸਿੱਧ ਨਾਟਕ ‘ਸ਼ਾਹਦਾਣੇ ਦਾ ਬਗੀਚਾ’ ਨੂੰ ਯਥਾਰਥਵਾਦੀ ਰੂਪ ਵਿੱਚ ਕਲਾਕਾਰਾਂ ਨੇ ਵਿਰਸਾ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫਲਤਾ ਸਹਿਤ ਪੇਸ਼ ਕੀਤਾ। ਸਮਾਜ ਬਦਲ ਰਿਹਾ ਹੈ, ਵਿਓਪਾਰੀ ਲੋਕਾਂ ਦੀ ਚਾਂਦੀ ਹੋ ਰਹੀਂ ਹੈ, ਵਿਰਾਸਤਾਂ ਦੇ ਬਗੀਚੇ ਵਿਕ ਰਹੇ ਨੇ, ਲੋਕ ਪਿੰਡਾਂ ਤੋਂ ਸ਼ਹਿਰਾਂ ਨੂੰ ਜਾ ਰਹੇ ਨੇ, ਏਹੀ ਇਸ ਨਾਟਕ ਦੀ ਕਹਾਣੀ ਹੈ। ਦੂਜੀ ਕਹਾਣੀ ਜੋ ਪੇਸ਼ ਕੀਤੀ ਗਈ, ਉਹ ਨੌਜਵਾਨ ਕਥਾਕਾਰ ਪਰਗਟ ਸਿੰਘ ਸਤੌਜ ਦੀ ਲਿੱਖੀ ਹੋਈ ਹੈ ‘ਰੰਜਕਦਾਸ’। ਇਸ ਕਹਾਣੀ ਵਿੱਚ ਪੰਜਾਬ ਅੰਦਰ ਚੱਲ ਰਹੇ ਡੇਰਾਵਾਦ ਦੀ ਕਥਾ ਹੈ। ਉਹ ਸੱਚ ਜੋ ਰੌਂਗਟੇ ਖੜੇ ਕਰ ਦਿੰਦਾ ਹੈ। ਨਾਟਕ ‘ਸ਼ਾਹਦਾਣੇ ਦਾ ਬਗੀਚਾ ਨੂੰ ਪ੍ਰਿਤਪਾਲ ਰੁਪਾਣਾ ਨੇ ਨਿਰਦੇਸ਼ਤ ਕੀਤਾ ਹੈ, ਅਤੇ ‘ਰੰਜਕਦਾਸ’ ਨੂੰ ਕੇਵਲ ਧਾਲੀਵਾਲ ਨੇ । ਇਨ੍ਹਾਂ ਦੋਵਾਂ ਨਾਟਕਾਂ ਵਿੱਚ, ਨਰਿੰਦਰ ਸੇਠੀ, ਗੁਰਬਾਜ ਸਿੰਘ, ਰਮਨਦੀਪ ਕੌਰ, ਪਰਨਦੀਪ, ਜੰਗ ਬਹਾਦਰ, ਵਿਕਾਸ ਜੋਸ਼ੀ, ਗਗਨਦੀਪ ਕੌਰ, ਖੁਸ਼ਵਿੰਦਰ ਸਿੰਘ, ਜਗਦੀਪ ਸਿੰਘ, ਮਨਦੀਪ ਸਿੰਘ, ਬੱਗਾ ਸਿੰਘ, ਅੰਗ੍ਰੇਜ਼ ਸਿੰਘ, ਸੰਦੀਪ ਸਿੰਘ, ਕਮਲ ਸਭਰਵਾਲ, ਰਾਜਵਿੰਦਰ ਕੌਰ, ਜੋਬਨ ਸਿੰਘ, ਜਸਪਾਲ ਸਿੰਘ, ਪ੍ਰਿੰਸ ਮਹਿਰਾ, ਹਰਪ੍ਰੀਤ ਸਿੰਘ, ਸੰਦੀਪ ਕੌਰ, ਗੌਰਵ ਸਿੰਗਲਾ, ਅਮਨ ਧਾਲੀਵਾਲ ਅਤੇ ਦਵਿੰਦਰ ਸਿੰਘ ਤੇ ਵੱਖ-ਵੱਖ ਕਿਰਦਾਰ ਨਿਭਾਏੇ। ਇਸ ਮੌਕੇ ਸ੍ਰੀਮਤੀ ਜਤਿੰਦਰ ਕੌਰ, ਸ੍ਰੀਮਤੀ ਗੁਰਮੀਤ ਬਾਵਾ, ਜਗਦੀਸ਼ ਸਚਦੇਵਾ, ਪ੍ਰਮਿੰਦਰਜੀਤ, ਡਾ. ਅਰਵਿੰਦਰ ਕੌਰ ਧਾਲੀਵਾਲ, ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਸ਼ਹਰਯਾਰ, ਡਾ. ਹਰਿਭਜਨ ਸਿੰਘ ਭਾਟੀਆ, ਰਛਪਾਲ ਸਿੰਘ ਰੰਧਾਵਾ, ਜਸਵੰਤ ਸਿੰਘ ਜੱਸ, ਟੀ. ਐਸ. ਰਾਜਾ, ਹਰਦੀਪ ਗਿੱਲ, ਦੀਪ ਦਵਿੰਦਰ ਸਿੰਘ, ਗੁਰਤੇਜ ਮਾਨ, ਸਰਬਜੀਤ ਲਾਡਾ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ।
੦੨-੦੭-੧੪ ਨੂੰ ਵਿਲੀਅਮ ਸ਼ੈਕਸ਼ਪੀਅਰ ਦਾ ਲਿਖੀਆ ਅਤੇ ਪਾਰਥਾ ਬੈਨਰਜੀ ਦਾ ਨਿਰਦੇਸ਼ਤ ਕੀਤਾ ਨਾਟਕ œਤੂਫ਼ਾਨ.. ਪੇਸ਼ ਕੀਤਾ ਜਾਵੇਗਾ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …