Friday, July 11, 2025

ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ

PPN010713
ਗੁਰਦਾਸਪੁਰ, 1 ਜੁਲਾਈ (ਸੁਹਲ)- ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਮਾਸਿਕ ਇਕਤਰਤਾ ਸ਼੍ਰੀ ਬਲਬੀਰ ਕੁਮਾਰ ਬੀਰਾ ਦੀ ਪਰਧਾਨਗੀ ਹੇਠ , ਦੀਵਾਨ ਸਿੰਘ ਮਹਿਰਮ ਕਮੁਨਿਟੀ ਹਾਲ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਕੀਤੀ ਗਈ।ਸਭਾ ਦੇ ਪ੍ਰਧਾਨ ਮਲਕੀਅਤ ਸਿੰਘ “ਸੁਹਲ” ਨੇ ਸਾਰੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ  ਕਹਿੰਦਿਆਂ ਧਨਵਾਦ ਕੀਤਾ ਅਤੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ।੧੭ ਜੁਲਾਈ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੀ  ਹੋਣ ਵਾਲੀ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਉੱਚ ਕਿਰਦਾਰ ਵਾਲੇ ਸਾਹਿਤਕਾਰਾਂ ਨੂੰ ਹੀ ਅੱਗੇ ਲਿਆਂਦਾ ਜਾਵੇ ਜੋ ਤਨੋ-ਮਨੋ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰ ਸਕਣ। ਪੰਜਾਬੀ ਨੂੰ ਬਣਦਾ ਮਾਣ ਸਨਮਾਨ ਤੇ ਬਣਦਾ ਦਰਜਾ ਦਿਵਾਉਣ ਵਿਚ ਸਰਗਰਮ ਰਹਿਣ। ਅਹਿਮ ਵਿਚਾਰਾਂ ਤੋਂ ਬਾਅਦ  ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ  ਸਟੇਜ ਸਕੱਤਰ ਦੀ ਜੁਮੇਂਵਾਰੀ  ਮਹੇਸ਼ ਚੰਦਰਭਾਨੀ ਨੇ ਨਿਭਾਈ। ਸਭ ਤੋਂ ਪਹਿਲਾਂ  ਬਲਬੀਰ ਬੀਰਾ ਨੇ ਆਪਣਾ ਕਲਾਮ ਪੇਸ਼ ਕੀਤਾ ਅਤੇ ਲਖਣ ਮੇਘੀਆਂ ਨੇ ਤਰੰਨਮ ਵਿਚ ਗੀਤ ਗਾਇਆ ਜੋ ਬੜਾ ਪਿਆਰਾ ਗੀਤ ਸੀ। ਬੋਲੀਆਂ ਤੇ ਟੱਪਿਆਂ ਦੇ ਸ਼ਾਇਰ ਤੇ ਗਾਇਕ ਵਿਜੇ ਤਾਲਿਬ ਨੇ ਵਾਹ-ਵਾਹ ਕਰਵਾ ਦਿਤੀ। ਮਲਕੀਅਤ “ਸੁਹਲ” ਦੀ ਕਵਿਤਾ ‘ਛੇਤੀ ਆਵੇ ਸਉਣ ਮਹੀਨਾ’ ਸੰਤੋਖ ਸੋਖਾ ਦਾ ਗੀਤ ਇਨਸਾਨ ਲਈ ਰਾਹ ਦਸੇਰਾ ਸੀ।ਕਸ਼ਮੀਰ ਚੰਦਰਭਾਨੀ ਤੇ ਦਰਸ਼ਨ ਛੀਨੇ ਵਾਲੇ ਨੇ ਤਾ ਬਹਿਜਾ ਬਹਿਜਾ ਹੀ ਕਰਵਾ ਦਿਤੀ। ਦਰਬਾਰਾ ਸਿੰਘ ਭੱਟੀ ਦੀਆਂ ਰੁਬਾਈਆਂ ਕਾਬਲੇਗੌਰ ਸਨ। ਮਹੇਸ਼ ਚਮਦਰਬਾਨੀ ਦੀ ਰਚਨਾ ਸਲਾਹਣਯੋਗ ਸੀ ਜੋ ਸਭ ਨੇ ਬੜੇ ਪਿਆਰ ਨਾਲ ਸੁਣੀ। ਅੰਤ ਵਿਚ ਪਰਧਾਨ ਜੀ ਵਲੋਂ  ਆਏ ਸੱਜਣਾਂ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply