
ਰਈਆ, 1 ਜੁਲਾਈ (ਬਲਵਿੰਦਰ ਸੰਧੂ/ਕਵਲਜੀਤ ਸਿੰਘ ਸੰਧੂ) – ਸਬ-ਡਵੀਜਨ ਬਾਬਾ ਬਕਾਲਾ ਦੇ ਪਿੰਡ ਕਾਲੇਕੇ ਵਿਖੇ ਇੱਕ ਦੁਕਾਨਦਾਰ ਦੀ ਕੁੱਟ-ਮਾਰ ਅਤੇ ਦੁਕਾਨ ਦੀ ਭੰਨ-ਤੋੜ ਕੀਤੇ ਜਾਣ ਦੀ ਖਬਰ ਹੈ।ਦੁਕਾਨਦਾਰ ਲਖਵਿੰਦਰ ਸਿੰਘ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਉਸ ਵੱਲ ਪਰਮਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਕਾਲੇਕੇ ਨੇ ਕਮੇਟੀਆਂ ਪਾਈਆਂ ਸਨ ਅਤੇ ਕੁੱਝ ਕਮੇਟੀਆਂ ਦੇ ਪੈਸੇ ਰਹਿਣ ਕਾਰਨ ਮੈਂ ਉਹਨਾਂ ਦੇ ਘਰ ਪੈਸੇ ਲੈਣ ਲਈ ਪਹੁੰਚਿਆ ਤਾਂ ਉਹਨਾਂ ਨੇ ਉਸ ਦੀ ਘਰ ਵਿੱਚ ਹੀ ਕੁੱਟਮਾਰ ਕੀਤੀ ਅਤੇ ਲੋਕਾਂ ਨੇ ਉਸ ਨੂੰ ਬਹੁਤ ਜੋਰ ਨਾਲ ਛੁਡਵਾਇਆ।ਬਾਅਦ ‘ਚ ਕੁੱਝ ਮੋਹਤਬਰ ਆਦਮੀਆਂ ਨੇ ਉਸ ਨੂੰ ਕਿਹਾ ਕਿ ਫੈਸਲਾ ਉਸ ਦੀ ਦੁਕਾਨ ਤੇ ਕੀਤਾ ਜਾਵੇਗਾ ਅਤੇ ਕਮੇਟੀਆਂ ਦੇ ਰਹਿੰਦੇ ਪੈਸੇ ਦਿਵਾਏ ਜਾਣਗੇ। ਪਰ ਜਿਸ ਦਿਨ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਆਦਮੀਆਂ ਵੱਲੋਂ ਫੈਸਲਾ ਦੁਕਾਨ ਤੇ ਰੱਖਿਆ ਗਿਆ ਤਾਂ ਫੈਸਲਾ ਹੋਣ ਤੋਂ ਪਹਿਲਾਂ ਹੀ ਉਸ ਦੀ ਦੁਕਾਨ ‘ਤੇ ਸਵਰਨ ਸਿੰਘ ਤੋਤਾ, ਮਨੀ ਸਿੰਘ ਪੁੱਤਰ ਸਵਰਨ ਸਿੰਘ, ਮਨਜੀਤ ਕੌਰ ਪਤਨੀ ਧਰਮ ਸਿੰਘ, ਗੋਪੀ ਪੁੱਤਰ ਧਰਮ ਸਿੰਘ, ਦਲਬੀਰ ਕੌਰ ਪਤਨੀ ਤਰਲੋਕ ਸਿੰਘ, ਅਮਰਜੀਤ ਸਿੰਘ ਪੁੱਤਰ ਤਰਲੋਕ ਸਿੰਘ ਅਤੇ ਪਰਮਜੀਤ ਕੌਰ ਪਤਨੀ ਕਰਨੈਲ ਸਿੰਘ, ਕਾਕਾ ਪੁੱਤਰ ਕਰਨੈਲ ਸਿੰਘ ਅਤੇ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਨੇ ਮੋਹਤਬਰ ਵਿਅਕਤੀਆਂ ਦੇ ਸਾਹਮਣੇ ਉਸ ਦੀ ਦੁਕਾਨ ਵਿੱਚ ਆ ਕੇ ਕੁੱਟ ਮਾਰ ਕੀਤੀ ਅਤੇ ਜੇਬ ਵਿੱਚੋਂ 11000 ਰੁ: ਕੱਢ ਕੇ ਲੈ ਗਏ।ਦੁਕਾਨਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਇਸ ਬਾਬਤ ਥਾਣਾ ਖਿਲਚੀਆਂ ਵਿੱਚ ਦਰਖਾਸਤ ਦਿੱਤੀ ਤਾਂ ਉੱਥੋਂ ਦੋ ਮੁਲਾਜਮ ਆਏ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਉਲਟਾ ਉਸਨੂੰ ਨੂੰ ਡਰਾ ਧਮਕਾ ਕੇ ਚਲੇ ਗਏ।ਲਖਵਿੰਦਰ ਸਿੰਘ ਨੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media