Friday, July 11, 2025

ਜਾਦੂਗਰ ਸਮਰਾਟ ਸੂਰਜ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਬਟਾਲਾ ਦੀਆਂ ਸੜਕਾਂ ਤੇ ਚਲਾਇਆ ਮੋਟਰਸਾਈਕਲ

ਬਟਾਲਾ ਦੇ ਯੂਨੀਕ ਮੋਟਰਸਾਈਕਲ ਏਜੰਸੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

PPN010718
ਬਟਾਲਾ, 1 ਜੁਲਾਈ  (ਨਰਿੰਦਰ ਬਰਨਾਲ) –  ਬਟਾਲਾ ਦੇ ਜਲੰਧਰ ਰੋਡ ਸਥਿਤ ਯੁਨੀਕ ਮੋਟਰਸਾਈਕਲ ਏਜੰਸੀ ਦੇ ਮਾਲਕ ਸੁਖ ਅੰਮ੍ਰਿਤ ਸਿੰਘ ਨੈਨੀ ਨੇ ਜਾਦੂਗਰ ਸਮਰਾਟ ਸੂਰਜ ਨੂੰ ਹਰੀ ਝੰਡੀ ਦੇ ਕੇ ਬਟਾਲੇ ਦੀਆਂ ਸੜਕਾਂ ਤੇ ਰੋਡ ਸੋਅ ਕਰਨ ਲਈ ਰਵਾਨਾ ਕੀਤਾ। ਇਸ ਮੌਕੇ ਤੇ ਜਾਦੂਗਰ ਸਮਰਾਟ ਸੂਰਜ ਨੇ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਕੇ ਸ਼ਹਿਰ ਦੀਆਂ ਸੜਕਾਂ ਤੇ ਮੋਟਰਸਾਈਕਲ ਚਲਾ ਕੇ ਆਪਣੇ ਫਨ ਦਾ ਮੁਜਾਹਰਾ ਕੀਤਾ। ਇਹ ਰੋਡ ਸ਼ੋਅ ਕਾਹਨੂੰਵਾਨ ਰੋਡ, ਸਿਵਲ ਲਾਈਨ, ਗੁਰਦਾਸਪੁਰ ਰੋਡ, ਅੰਮਿਤਸਰ ਰੋਡ ਤੋਂ ਹੁੰਦਾ ਹੋਇਆ ਬਜਾਰਾਂ ਦੀਆਂ ਤੰਗ ਸੜਕਾਂ ਜਿਵੇਂ ਕਿ ਸ਼ੇਰਾ ਵਾਲਾ ਦਰਵਾਜ਼ਾ, ਅੱਚਲੀ ਗੇਟ, ਗੁਰਦੁਆਰਾ ਸਤਕਰਤਾਰਿਆਂ, ਬਾਲਮੀਕੀ ਚੌਂਕ, ਤੋਂ ਹੁੰਦਾ ਹੋਇਆ ਮੀਆਂ ਮੁੱਹਲੇ ਤੋਂ ਬਾਅਦ ਫਿਰ ਯੂਨੀਕ ਮੋਟਰਸਾਈਕਲ ਏਜੰਸੀ ਨੇੜੇ ਖ਼ਤਮ ਹੋਇਆ। ਇਸ ਮੌਕੇ ਤੇ ਸੁਦਰਸ਼ਨ ਕੋਸ਼ਲ, ਮਨਮੋਹਨ ਸਿੰਘ, ਗੁਰਇਕਬਾਲ ਸਿੰਘ, ਸੋਹਨ ਲਾਲ ਸੋਨੂੰ, ਜਤਿੰਦਰ ਸਿੰਘ, ਮਲਕੀਤ ਸਿੰਘ, ਪਲਵੀ ਮਹਾਜਨ, ਬਾਬਾ ਸੁਰਜੀਤ ਸਿੰਘ, ਜਗਦੀਸ਼, ਰਣਜੀਤ, ਬਲਦੇਵ ਖਾਲਸਾ, ਮਨਦੀਪ ਸਿੰਘ ਬੰਟੀ, ਨਰਿੰਦਰ ਬਰਨਾਲ ਤੇ ਹੋਰ ਹਾਜ਼ਰ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply