Tuesday, April 30, 2024

ਬਟਾਲਾ ਦੇ ਸੰਨੀ ਹੋਟਲ ‘ਚ ਪੁਲਿਸ ਦਾ ਛਾਪਾ – ਇਤਰਾਜ਼ਯੋਗ ਹਾਲਤ 5 ਜੋੜੇ ਕਾਬੂ

1000 ਰੁਪਏ ਪ੍ਰਤੀ ਘੰਟਾ ਜੋੜੇ ਤੋਂ ਵਸੂਲਦੇ ਹਨ ਹੋਟਲ ਮਾਲਕ

PPN010717
ਬਟਾਲਾ, 1 ਜੁਲਾਈ  (ਨਰਿੰਦਰ ਬਰਨਾਲ) –  ਥਾਣਾ ਸਿਟੀ ਦੀ ਪੁਲਸ ਨੇ ਸ਼ਹਿਰ ਦੇ ਇਕ ਨਾਮੀ ਹੋਟਲ ‘ਤੇ ਛਾਪਾ ਮਾਰ ਕੇ ਉਥੋਂ ਇਤਰਾਜਯੋਗ ਹਾਲਤ ‘ਚ ਪੰਜ ਜੋੜਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਲਖਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਖਾਸ ਮੁਖਬਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਸਥਾਨਕ ਜਲੰਧਰ ਰੋਡ ‘ਤੇ ਸਥਿਤ ਸੰਨੀ ਹੋਟਲ ਐਂਡ ਰੈਸਟੋਰੈਂਟ ਨਜ਼ਦੀਕ ਬੱਸ ਅੱਡਾ ਵਿਚ ਦੇਹ ਵਾਪਰ ਦਾ ਧੰਦਾ ਚੱਲਦਾ ਹੈ ਅਤੇ ਜੇਕਰ ਪੁਲਸ ਵਲੋਂ ਕਾਰਵਾਈ ਕੀਤੀ ਜਾਵੇ ਤਾਂ ਪ੍ਰੇਮੀ ਜੋੜਿਆਂ ਨੂੰ ਮੌਕੇ ‘ਤੇ ਕਾਬੂ ਕੀਤਾ ਜਾ ਸਕਦਾ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਪੁਲਸ ਵਲੋਂ ਮੁਖਬਰ ਦੀ ਸੂਚਨਾ ‘ਤੇ ਕਾਰਵਾਈ ਕਰਦਿਆਂ ਹੋਇਆ ਉਨਾ  ਖੁੱਦ ਪੁਲਸ ਪਾਰਟੀ ਸਮੇਤ ਜਦ ਉਕਤ ਹੋਟਲ ‘ਤੇ ਛਾਪਾ ਮਾਰਿਆ ਤਾਂ ਹੋਟਲ ਦੇ ਵੱਖ-ਵੱਖ ਕਮਰਿਆਂ ਦੇ ਅੰਦਰੋਂ 5 ਜੋੜਿਆਂ ਨੂੰ ਇਤਰਾਜਯੋਗ ਹਾਲਤ ‘ਚ ਕਾਬੂ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਹੋਟਲ ‘ਚੋਂ ਕਾਬੂ ਕੀਤੇ ਗਏ ਪੰਜ ਲੜਕਿਆਂ ਜਤਿੰਦਰ ਸਿੰਘ, ਮਹਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੇਵ ਸਿੰਘ ਅਤੇ ਰਮਨਪਾਲ ਮਸੀਹ ਅਤੇ ਪੰਜਾਂ ਲੜਕੀਆਂ ਦੇ ਖਿਲਾਫ ਧਾਰਾ 109 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦ ਪੱਤਰਕਾਰਾਂ ਨੇ ਪੁਲਸ ਨੂੰ ਹੋਟਲ ‘ਤੇ ਕਾਰਵਾਈ ਸਬੰਧੀ ਪੁੱਛਿਆ ਤਾਂ ਥਾਣਾ ਮੁਖੀ ਨੇ ਕਿਹਾ ਕਿ ਹੋਟਲ ਖਿਲਾਫ਼ ਕੋਈ ਕਾਰਵਾਈ ਨਹੀਂ ਬਣਦੀ। ਜਦ ਕਿ ਕਾਨੂੰਨੀ ਮਾਹਿਰਾਂ ਮੁਤਾਬਿਕ ਉਕਤ ਹੋਟਲ ‘ਤੇ ਕਾਨੂੰਨੀ ਕਾਰਵਾਈ ਬਣਦੀ ਸੀ ਪਰ ਪੁਲਸ ਵਲੋਂ ਹੋਟਲ ਪ੍ਰਬੰਧਕਾਂ ਜਾਂ ਮਾਲਕਾਂ ਖਿਲਾਫ ਕਾਰਵਾਈ ਨਾ ਕੀਤੇ ਜਾਣਾ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਪੁਲਸ ਵਲੋਂ ਉਕਤ ਜੋੜਿਆਂ ‘ਤੇ ਲਾਈ ਗਈ ਧਾਰਾ 109 ਵੀ ਕਮਜ਼ੋਰ ਧਾਰਾ ਹੈ ਜਿਸ ਦਾ ਫਾਇਦਾ ਇਨਾਂ੍ਹ ਜੋੜਿਆਂ ਨੂੰ ਮਿਲ ਸਕਦਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਬੰਦ ਕਮਰੇ ‘ਚੋਂ ਇਤਰਾਜਯੋਗ ਹਾਲਤ ‘ਚ ਕਾਬੂ ਕੀਤੇ ਜਾਣ ਵਿਅਕਤੀਆਂ ਖਿਲਾਫ਼ ਧਾਰਾ 109 ਤਹਿਤ ਕੇਸ ਨਹੀਂ ਬਣਦਾ ਜਦ ਕਿ ਇਸ ਲਈ ਹੋਰ ਕਈ ਧਾਰਾਵਾਂ ਮੌਜੂਦ ਹਨ।  
ਹੋਟਲ ਵਾਲੇ ਲੈਂਦੇ ਹਨ ਇਕ ਘੰਟੇ ਦਾ ਇਕ ਹਜ਼ਾਰ ਰੁਪਇਆ 
ਪੁਲਸ ਵਲੋਂ ਕਾਬੂ ਕੀਤੇ ਗਏ ਜੋੜਿਆਂ ‘ਚੋਂ ਜਦ ਇਕ ਲੜਕੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਸੰਨੀ ਹੋਟਲ ‘ਚ ਇਕ ਕਮਰੇ ਲਈ ਇਕ ਘੰਟੇ ਦਾ ਇਕ ਹਜ਼ਾਰ ਰੁਪਇਆ ਵਸੂਲਿਆ ਜਾਂਦਾ ਹੈ ਅਤੇ ਹੋਟਲ ਦਾ ਮੈਨੇਜਰ ਉਨ੍ਹਾਂ ਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਸੀ ਕਿ ਉਹ ਇਥੇ ਬਿਲਕੁਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਰ ਨਹੀਂ। ਉਕਤ ਲੜਕੇ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਉਕਤ ਹੋਟਲ ‘ਚ ਲੜਕੀਆਂ ਲੈ ਕੇ ਆ ਚੁੱਕੇ ਹਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply