Monday, May 20, 2024

ਗੁਰੂ ਨਾਨਕ ਦੇਵ ਯੁਨੀਵਰਸਿਟੀ ਨੇ ਡਲਹੌਜ਼ੀ ਵਿਖੇ ਲੜਕੀਆਂ ਲਈ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲਾਇਆ 

PPN020708
ਅੰਮ੍ਰਿਤਸਰ, 2  ਜੁਲਾਈ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਯੂਨੀਵਰਸਿਟੀ ਸਟੂਡੈਂਟਸ ਹੋਲੀ-ਡੇਅ ਹੋਮ, ਡਲਹੌਜ਼ੀ ਵਿਖੇ ਲੜਕੀਆਂ ਲਈ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਯੂਨੀਵਰਸਿਟੀ ਨਾਲ ਸਬੰਧਤ ੧੫ ਵੱਖ-ਵੱਖ ਕਾਲਜਾਂ ਤੋਂ ੧੦੮ ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਐਸ.ਡੀ.ਐਮ ਡਲਹੋਜੀ ਸ੍ਰ. ਮਲੂਕ ਸਿੰਘ ਮੁੱਖ ਮਹਿਮਾਨ ਸਨ ਅਤੇ ਡਾ. ਜੀ. ਪੀ. ਐਸ ਢਿੱਲੋ, ਪ੍ਰਿ੍ਰੰਸੀਪਲ ਡੀ.ਪੀ.ਐਸ ਡਲਹੌਜੀ ਗੈਸਟ ਆਫ ਆਨਰਜ਼ ਦੇ ਤੌਰ ਤੇ ਹਾਜ਼ਰ ਹੋਏ। ਸ੍ਰ. ਮਲੂਕ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਅਤੇ ਪੱਛਮ ਦੀ ਅੰਨੇ ਵਾਹ ਨਕਲ ਨਹੀਂ ਕਰਨੀ ਚਾਹੀਦੀ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਭਾਰਤ ਦੇ ਅਮੀਰ  ਵਿਰਸੇ ਦੀਆਂ ਤੈਹਾਂ ਨੂੰ ਹੋਰ ਉਜਾਗਰ ਕਰਨ ਲਈ ਇਸ ਤੇ ਮਿਆਰੀ ਖੋਜ਼ ਕਰਨੀ ਚਾਹੀਦੀ ਹੈ। ਡਾ. ਬੀ.ਐਸ.ਬੱਲ,ਡਾ. ਕਮਲਾ,ਡਾ. ਭੂਸ਼ਨ ਯਾਦਵ ਅਤੇ ਸ੍ਰ. ਦਲਬੀਰ ਸਿੰਘ ਮਾਨ ਵਿਸੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਐਸ.ਡੀ.ਐਮ ਸ੍ਰ. ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਆਪਣੇ ਸਰਵਪੱਖੀ ਵਿਕਾਸ ਲਈ ਵਿਦਿਆ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ, ਕੈਂਪਾਂ ਅਤੇ ਖੇਡਾਂ ਵਿਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਵਿਦਿਆ ਪ੍ਰਾਪਤ ਕਰਨ ਲਈ ਸਲਾਹ ਵੀ ਦਿੱਤੀ।  ਡਾ. ਜਗਜੀਤ ਕੌਰ ਨੇ ਦੱਸਿਆ ਕਿ ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਭਰਾਤਰੀ ਭਾਵਨਾ, ਸਹਿਯੋਗ, ਰਾਸ਼ਟਰੀ ਏਕਤਾ ਤੇ ਸੰਗਠਤਾ, ਰਲਮਿਲ ਕੇ ਰਹਿਣ ਅਤੇ ਸਵੈ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨਾ ਸੀ। ਇਸ ਕੈਂਪ ਦੌਰਾਨ ਰੋਜ਼ਾਨਾ ਵਿਦਿਆਰਥੀਆਂ ਨੂੰ ਡਲਹੌਜ਼ੀ ਦੇ ਵੱਖ-ਵੱਖ ਸਥਾਨਾਂ – ਕਾਲਾ ਟੋਪ, ਡੈਨ ਕੁੰਡ, ਲਕੜ ਮੰਡੀ, ਪੰਚਪੁਲਾ, ਲੋਕਲ ਡਲਹੌਜ਼ੀ ਅਤੇ ਖਜਿਆਰ ਦੀ ਟਰੈਕਿੰਗ ਕਰਾਈ ਗਈ। ਵਿਦਿਆਰਥੀਆਂ ਨੇ ਕੈਂਪ ਦੌਰਾਨ ਰੋਜ਼ਾਨਾ ਦੀ ਟਰੈਕਿੰਗ ਨਾਲ ਸੁੰਦਰ ਪਹਾੜੀ ਵਾਦੀਆਂ ਦੇ ਕੁਦਰਤੀ ਨਜ਼ਾਰੇ ਨੂੰ ਨੇੜੇ ਹੋ ਕੇ ਤੱਕਿਆ ਤੇ ਭਰਪੂਰ ਆਨੰਦ ਮਾਣਿਆ।  ਇਸ ਮੌਕੇ  ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸ੍ਰ. ਮਲੂਕ ਸਿੰਘ ਵੱਲੋਂ ਕੈਂਪ ਵਿਚ ਅਲਾਨੇ ਬੈਸਟ ਕੈਂਪਰ ਪੀ.ਐਸ.ਐਮ.ਐਸ.ਡੀ ਕਾਲਜ ਜਲੰਧਰ ਦੀ ਪਲਵੀ ਖੁਰਾਨਾ, ਦੂਜੀ ਬੈਸਟ ਕੈਂਪਰ, ਕਮਲਾ ਨਹਿਰੂ ਕਾਲਜ ਫਗਵਾੜਾ ਦੀ ਹਿਨਾ ਸ਼ਰਮਾ, ਬੈਸਟ ਡਸਿਪਲਨਡ ਟੀਮ ਖਾਲਸਾ ਕਾਲਜ ਫਾਰ ਵੁਮੈਨ ਅੰਮ੍ਰਿਤਸਰ  ਅਤੇ ਬੈਸਟ ਡਸਿਪਲਨਡ ਟੀਮ ਦਾ ਦੂਜਾ ਇਨਾਮ ਆਰ.ਆਰ.ਬਾਵਾ.ਡੀ.ਏ.ਵੀ ਕਾਲਜ ਫਾਰ ਵੁਮੈਨ ਬਟਾਲਾ ਨੂੰ ਦਿੱਤਾ ਗਿਆ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …

Leave a Reply