ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੌਮਾਂਤਰੀ ਸਾਹਿਤ ਸੱਭਿਆਚਾਰ ਮੰਚ ਬਠਿੰਡਾ ਵੱਲੋਂ 9ਵਾਂ ਵਿਸ਼ਾਲ ਸਾਹਿਤਕ ਸਮਾਗਮ 16 ਜੁਲਾਈ ਐਤਵਾਰ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਜਸਵਿੰਦਰ ਜਸ ਦੇ ਨਾਵਲ `ਤਪਦਾ ਪੈਂਡਾ` ਉਪਰ ਵਿਚਾਰ ਗੋਸਟੀ ਤੋਂ ਇਲਾਵਾ ਮੰਚ ਦਾ ਸਾਹਿਤਕ ਬੁਲਾਰਾ “ਪਰਵਾਜ਼” ਪੁਸਤਕ ਲੜੀ ਨੰਬਰ ਪੰਜ ਮੈਗਜ਼ੀਨ ਵੀ ਲੋਕ ਅਰਪਨ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆ ਮੰਚ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਬੰਗੀ ਨੇ ਦੱਸਿਆ ਕਿ ਅਤਰਜੀਤ ਕਹਾਣੀਕਾਰ ਦੀ ਦੇਖ-ਰੇਖ ਹੇਠ ਹੋ ਰਹੇ ਸਾਹਿਤਕ ਸਾਮਗਮ ਵਿਚ ਉਚੇਚੇ ਤੌਰ `ਤੇ ਓਮ ਪਕਾਸ਼ ਗਾਸੋ, ਡਾ. ਸਤਨਾਮ ਸਿੰਘ ਜੱਸਲ ਅਤੇ ਰਾਮ ਸਰੂਪ ਰਿਖੀ ਹਾਜ਼ਰ ਹੋਣਗੇ, ਜਦੋਂ ਕਿ ਨਿੰਰਜਣ ਬੋਹਾ ਨਾਵਲ ਉੱਪਰ ਪਰਚਾ ਪੜਨਗੇ ਅਤੇ ਹਾਜ਼ਰ ਕਵੀ ਕਵਿਤਾ ਪਾਠ ਕਰਨਗੇ।ਉਨਾਂ ਕਿਹਾ ਕਿ ਸਮਾਗਮ ਵਿੱਚ ਸਾਹਿਤਕ ਪ੍ਰੇਮੀ ਵੀ ਵਧ ਚੜ ਕੇ ਹਿੱਸਾ ਲੈਣਗੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media