Monday, March 9, 2026

ਪ੍ਰਾਇਮਰੀ ਸਕੂਲ ਘੁਲਾਲ ਵਿਖੇ 110ਵਾਂ ਵਿਸ਼ਵ ਸਕਾਊਟ ਸਕਾਰਫ਼ ਦਿਵਸ ਮਨਾਇਆ

ਸਮਰਾਲਾ, 1 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਕੂਲ ਇੰਚਾਰਜ ਕੱਬ ਮਾਸਟਰ ਸੰਜੀਵ ਕੁਮਾਰ PPN0208201716ਕਲਿਆਣ ਦੀ ਅਗਵਾਈ ਹੇਠ ਭਾਰਤ ਸਕਾਊਟ ਐਂਡ ਗਾਈਡ ਦੇ ਜਨਮ ਦਾਤਾ ਲੌਡ ਬੇਡਨ ਪਾਵਲ ਦੁਆਰਾ ਚਲਾਈ ਸਕਾਊਟਿੰਗ ਲਹਿਰ ਤਹਿਤ ਸਕਾਊਟ ਸਕਾਰਫ਼ ਦਿਵਸ ਮਨਾਇਆ ਗਿਆ।ਇਸ ਮੌਕੇ ਕੱਬ ਬੁਲ-ਬੁਲ ਵਿਦਿਆਰਥੀਆਂ ਨੇ ਸਾਥੀਆਂ ਨੂੰ ਸਕਾਊਟ ਸਕਾਰਫ਼ ਪਹਿਨਾਕੇ ਇੱਕ ਚੰਗਾ ਸਮਾਜ ਸਿਰਜਣ ਲਈ ਉਨਾਂ ਨੂੰ ਨਾਲ ਜੋੜਿਆ। ਇਸ ਮੌਕੇ ਕੱਬ ਮਾਸਟਰ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਭਾਰਤ ਸਕਾਉੂਟ/ਕੱਬ ਬੁਲ-ਬੁਲ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਕਾਊਟਿੰਗ ਦਾ ਜਨਮ 1 ਅਗਸਤ 1907 ਨੂੰ 8 ਵਜੇ ਸਵੇਰੇ ਲੌਡ ਬੇਡਨ ਪਾਵਲ ਦੀ ਅਗਵਾਈ ਵਿੱਚ ਹੋਇਆ।ਜੋ ਕਿ ਹੁਣ ਤੱਕ ਨਿਰੰਤਰ ਸਮਾਜ ਵਿੱਚ ਸਮਾਜਿਕ ਸੁਧਾਰਾਂ ਲਈ ਯੋਗ ਅਗਵਾਈ ਕਰ ਰਿਹਾ ਹੈ।ਇਸ ਤੋਂ ਇਲਾਵਾ ਸਮਾਜਿਕ ਸੁਧਾਰਾਂ ਲਈ ਕੀਤੇ ਜਾਂਦੇ ਕਾਰਜਾਂ ’ਤੇ ਵੀ ਚਾਨਣਾ ਪਾਇਆ। ਇਸ ਮੌਕੇ ਮੈਡਮ ਪਰਮਿੰਦਰ ਕੌਰ, ਲਖਬੀਰ ਕੌਰ ਅਤੇ ਸਕੂਲ ਦੀ ਕੱਬ ਬੁਲ-ਬੁਲ ਟੁੱਕੜੀ ਸ਼ਾਮਲ ਹੋਏ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply