Tuesday, March 10, 2026

ਯੰਗ ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 4 ਅਗਸਤ (ਪੰਜਾਬ ਪੋਸਟ ਬਿਊਰੋ) – ਯੰਗ ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ (FICCI) ਦੇ ਇੱਕ 25 ਮੈਂਬਰੀ ਵਫ਼ਦ ਨੇ ਪ੍ਰਧਾਨ modi-pmਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤਕੀਤੀ।ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਕਈ ਵਿਸ਼ਿਆਂ, ਜਿਵੇਂ ਕਿ ਮਹਿਲਾ ਉੱਦਮਤਾ ਅਤੇ ਮਹਿਲਾ ਸਸ਼ਕਤੀਕਰਨ ਬਾਰੇ ਚਰਚਾ ਕੀਤੀ।ਪ੍ਰਧਾਨ ਮੰਤਰੀ ਨੇ ਵਫ਼ਦ ਦੇ ਮੈਂਬਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਵਿਸਤਾਰ ਨਾਲ ਜਵਾਬ ਦਿੱਤੇ।ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ `ਵੇਸਟ ਟੂ ਵੈਲਥ` ਉਦਮਤਾ ਲਈ ਵਡੇ ਮੌਕੇ ਪ੍ਰਦਾਨ ਕਰਦਾ ਹੈ ਜਿਸ ਨਾਲ ਕਮਿਊਨਿਟੀ ਸਿਹਤ ਨੂੰ ਕਾਫੀ ਲਾਭ ਮਿਲਦੇ ਹਨ।
ਪਾਣੀ ਦੀ ਸੰਭਾਲ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਸਭ ਨੂੰ ਨਿਜੀ ਤੌਰ `ਤੇ ਪਾਣੀ ਦੀ ਸਹੀ ਵਰਤੋਂ ਉੱਤੇ ਅਤੇ ਮਾਈਕ੍ਰੋ ਅਤੇ ਤੁਪਕਾ ਸਿੰਚਾਈ ਉੱਤੇ ਜ਼ੋਰ ਦੇਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਵਾਰਕ ਕਦਰਾਂ-ਕੀਮਤਾਂ, ਵਿਭਿੰਨਤਾ ਦੀ ਪ੍ਰਵਾਨਗੀ ਅਤੇ ਵਾਤਾਵਰਨ ਸਬੰਧੀ ਚੇਤਨਤਾ ਭਾਰਤ  ਦੀਆਂ ਤਿੰਨ ਵੱਡੀਆਂ ਰਵਾਇਤਾਂ ਹਨ ਜਿਨ੍ਹਾਂ ਨੂੰ ਸਾਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ।ਸਿਖਿਆ, ਹੁਨਰ ਵਿਕਾਸ, ਕਲਾ ਅਤੇ ਸਭਿਆਚਾਰ ਅਤੇ ਔਰਤਾਂ ਦੀ ਸੁਰੱਖਿਆ ਬਾਰੇ ਵੀ ਚਰਚਾ ਹੋਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply