Tuesday, March 10, 2026

ਧਰਮ ਪ੍ਰਚਾਰ ਲਹਿਰ ਦੇ 271ਵੇਂ ਗੇੜ ਦੇ ਸਮਾਗਮਾਂ ਲਈ ਵਹੀਰ ਰਵਾਨਾ

ਸ਼ਹੀਦ ਸੁਖਦੇਵ ਬੱਬਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਣਗੇ ਸਮਾਗਮ- ਜਥੇ. ਸੁਖਚੈਨ

PPN1208201710ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ ਬਿਊਰੋ)  ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਪੁਰਵਾਸੀ ਜਥੇਦਾਰ ਬਲਦੇਵ ਸਿੰਘ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਅਖੰਡ ਕੀਰਨਤੀ ਜਥੇ ਦੇ ਮੌਜੂਦਾ ਜਥੇਦਾਰ ਸੁਖਚੈਨ ਸਿੰਘ ਦੀ ਅਗਵਾਈ ਅਤੇ ਧਰਮ ਪ੍ਰਚਾਰ ਲਹਿਰ ਦੇ ਪ੍ਰਧਾਨ ਨਿਸ਼ਾਨ ਸਿੰਘ ਅਤੇ ਜਨਰਲ ਸਕੱਤਰ ਤਮਿੰਦਰ ਸਿੰਘ ਦੇ ਪ੍ਰਬੰਧਾਂ  ਹੇਠ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਬਿੰਦਰ ਸਿੰਘ ਨਨੂੰਆਂ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰੰਮ ਦੇ 271ਵੇਂ ਗੇੜ ਦੇ ਸਮਾਗਮਾਂ ਲਈ ਪ੍ਰਚਾਰਕਾਂ, ਰਾਗੀ, ਕਵੀਸ਼ਰੀ ਜਥੇ ਸਮੇਤ ਪੰਜ ਪਿਆਰੇ ਸਾਹਿਬਾਨ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਸ਼ਹੀਦ ਗੰਜ ਬੀ ਬਲਾਕ ਤੋਂ ਅਰਦਾਸ ਉਪਰੰਤ ਰਵਾਨਾਂ ਹੋਏ।ਇਸ ਮੌਕੇ ਪਿੰਡ ਸੋਹੀਆਂ ਖੁਰਦ ਬਲਾਕ ਵੇਰਕਾ ਦੇ ਗੁ: ਸਾਹਿਬ ਵਿਖੇ ਗੁਰਮਤਿ ਸਮਾਗਮ ਅਤੇ ਅੰਮਿ੍ਰਤ ਸੰਚਾਰ ਸਮਾਗਮ ਕੀਤੇ ਜਾਣਗੇ।ਭਾਈ ਸੁਖਚੈਨ ਸਿੰਘ ਨੇ ਵਹੀਰ ਦੀ ਰਵਾਨਗੀ ਮੋਕੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਦੇ ਇਹ ਸਮਾਗਮ ਕੌਮ ਲਈ ਸਿੱਖ ਸੰਘਰਸ਼ ਦੀ ਅਗਵਾਈ ਕਰਦਿਆਂ ਸ਼ਹੀਦ ਹੋਏ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਣਗੇ।ਇਸ ਮੋਕੇ ਡਾ. ਗੁਰਮੀਤ ਕੌਰ ਇੰਚਾਰਜ ਧਰਮ ਪ੍ਰਚਾਰ ਲਹਿਰ, ਭਾਈ ਜਗਤਾਰ ਸਿੰਘ ਵਡਾਲੀ, ਭਾਈ ਬਾਵਾ ਸਿੰਘ ਬਹੋੜੂ, ਭਾਈ ਦਲਬੀਰ ਸਿੰਘ ਬਹੋੜੂ, ਕਵਲਨੈਨ ਸਿੰਘ ਅਸਟ੍ਰੇਲੀਆ, ਦਲਬੀਰ ਸਿੰਘ ਛੇਹਰਟਾ, ਮੁੱਖ ਪ੍ਰਚਾਰਕ ਸਰਬਜੀਤ ਸਿੰਘ ਸੋਹੀਆਂ, ਦਲਬੀਰ ਸਿੰਘ ਇੰਚਾਰਜ ਅਤੇ ਭਾਈ ਸੁਰਜੀਤ ਸਿੰਘ ਪੰਜ ਪਿਆਰਾ ਵੀ ਹਾਜਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply