ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਮੈਜਿਸਟਰੇਟ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜਿਲਾ ਪਠਾਨਕੋਟ ਦੀ ਹਦੂਦ
ਅੰਦਰ ਦੋ/ਚਾਰ ਪਹੀਆ ਵਾਹਨਾਂ ‘ਤੇ ਸਵਾਰ ਜਾਂ ਪੈਦਲ ਜਾਂਦੇ ਵਿਅਕਤੀਆਂ (ਮਰਦ/ਔਰਤ) ਦੇ ਕਿਸੇ ਵੀ ਮੌਸਮ ਦੌਰਾਨ ਕੱਪੜੇ ਜਾਂ ਮਖੌਟੇ ਨਾਲ ਪੂਰੀ ਤਰਾਂ ਮੂੰਹ ਢੱਕਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਤੁਰੰਤ ਲਾਗੂ ਹੋ ਕੇ 19 ਅਕਤੂਬਰ 2017 ਤੱਕ ਲਾਗੂ ਰਹੇਗਾ।
ਜਿਲਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਪਿੰਡ ਪਰਮਾਨੰਦ ਤੋਂ ਬੇਗੋਵਾਲ (ਤਾਰਾਗੜ) ਮਾਰਗ ਦੀ ਨਵੀਂ ਬਣੀ ਰੋਡ ਉਪਰ ਸਵੇਰੇ 07:00 ਵਜੇ ਤੋਂ ਸ਼ਾਮ 10:00 ਵਜੇ ਤੱਕ ਭਾਰੀ ਵਹੀਕਲਾਂ/ ਟਰਾਲੇ ਜੋ ਕਰੈਰ ਇੰਡਸਟਰੀ ਨਾਲ ਸਬੰਧਤ ਹਨ ਉਪਰੇ ਚੱਲਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਦੁਪਹਿਰ 12:00 ਵਜੇ ਤੋਂ 03:00 ਵਜੇ ਤੱਕ ਇਸ ਰੋਡ `ਤੇ ਕੇਵਲ ਖਾਲੀ ਭਾਰੀ ਵਹੀਕਲਾਂ, ਜੋ ਕਰੈਰ ਇੰਡਸਟਰੀ ਨਾਲ ਸਬੰਧਤ ਹੋਣ, ਨੂੰ ਲੰਘਣ ਦੀ ਪਾਬੰਦੀ ਲਗਾ ਦਿੱਤੀ ਹੈ।ਉਨਾਂ ਆਪਣੇ ਹੁਕਮ ਵਿਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਲਾ ਟਰਾਂਸਪੋਰਟ ਅਫਸਰ ਪਠਾਨਕੋਟ ਇਸ ਰੋਡ ‘ਤੇ ਭਾਰੀ ਹੈਵੀ ਵਾਹਨਾਂ ਦੀ ਪਾਬੰਦੀ ਸਬੰਧੀ ਹੁਕਮ ਅਤੇ ਮੋਟਰ ਵਹੀਕਲ ਐਕਟ ਨੂੰ ਪੂਰੀ ਤਰਾਂ ਨਾਲ ਲਾਗੂ ਕਰਨ ਲਈ ਜਿੰਮੇਵਾਰ ਹੋਣਗੇ ਅਤੇ ਇਸ ਰੋਡ ‘ਤੇ ਚੱਲਣ ਵਾਲੇ ਵਾਹਨਾਂ ਦੀ ਗਤੀ ਨਿਯੰਤਰਿਤ ਕਰਨਗੇ ਜੋ ਕਿ 40 ਕਿ: ਮੀ: ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ।ਇਹ ਹੁਕਮ ਤੁਰੰਤ ਲਾਗੂ ਹੋ ਕੇ 17 ਅਕਤੂਬਰ 2017 ਤੱਕ ਲਾਗੂ ਰਹੇਗਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media