Monday, October 12, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੋਜਾਰਥੀ ਨੂੰ ਬੈਸਟ ਰਿਸਰਚ ਟਾਕ ਐਵਾਰਡ ਪ੍ਰਦਾਨ

ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਖੇ ਪੀ.ਐਚ.ਡੀ ਕਰ Neha Gupta Gnduਰਹੀ ਖੋਜਾਰਥੀ, ਨੇਹਾ ਗੁਪਤਾ ਨੇ ਥਿਰੂਵੰਨਥਾਪੁਰਮ ਕੇਰਲਾ ਤੋਂ ਸੀ.ਐਸ.ਆਈ.ਆਰ-ਐਨ.ਆਈ.ਆਈ ਐਸ.ਟੀ ਵਿਖੇ ਆਯੋਜਤ 8ਵਾਂ ਈਸਟ ਏਸ਼ੀਆ ਸਿੰਪੋਜ਼ੀਅਮ ਆਨ ਫੰਕਸ਼ਨਲ ਡਾਇਜ਼ ਐਂਡ ਐਡਵਾਂਸ ਮੈਟੀਰੀਅਲਜ਼ ਮੌਕੇ ਆਪਣਾ ਪੋਸਟਰ ਪੇਸ਼ ਕੀਤਾ ਅਤੇ ਬੈਸਟ ਫਲੈਸ਼ ਟਾਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਨੇਹਾ ਗੁਪਤਾ ਵਿਭਾਗ ਦੇ ਮੁਖੀ, ਡਾ. ਮਨੋਜ ਕੁਮਾਰ ਦੀ ਨਿਗਰਾਨੀ ਹੇਠ ਆਪਣੀ ਪੀ.ਐਚ.ਡੀ ਡਿਗਰੀ ਕਰ ਰਹੀ ਹੈ।ਇਸ ਮੁਕਾਬਲੇ ਵਿਚ ਭਾਗ ਲੈਣ ਵਾਲੀ ਇਕੱਲੀ ਮਹਿਲਾ ਵਿਦਿਆਰਥੀ ਸੀ ਜਿਸ ਨੇ ਪਹਿਲੀ ਤਿੰਨ ਪੁਜੀਸ਼ਨ ਵਿਚ ਸਥਾਨ ਪ੍ਰਾਪਤ ਕੀਤਾ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply