Tuesday, July 7, 2026

ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੇ ਦੂਰਪ੍ਰਭਾਵਾਂ ਬਾਰੇ ਜਾਗਰੂਕਤਾ ਸੈਮੀਨਾਰ

ਪਠਾਨਕੋਟ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਨਾਜੋਚੱਕ ’ਚ ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੇ ਦੂਰਪ੍ਰਭਾਵਾਂ ਤੋਂ PPN2809201709ਜਾਗਰੂਕ ਕਰਨ ਸਬੰਧੀ ਪਿ੍ਸੀਪਲ ਸ੍ਰੀਮਤੀ ਵਿਜੇ ਰਾਣੀ ਦੀ ਪ੍ਰਧਾਨਗੀ ਹੇਠ ਸੈਮੀਨਾਰ ਲਗਾਇਆ ਗਿਆ।ਜਿਸ ਵਿਚ ਵਿਸ਼ੇਸ਼ ਰੂਪ `ਚ ਟ੍ਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਦੇਵ ਰਾਜ ਅਤੇ ਸਮਾਜ ਸੇਵੀ ਅੰਕੁਰ ਬੇਦੀ ਹਾਜ਼ਰ ਹੋਏ।ਇਸ ਮੌਕੇ ’ਤੇ ਦੇਵ ਰਾਜ ਤੇ ਸਮਾਜ ਸੇਵਕ ਅੰਕੁਰ ਬੇਦੀ ਨੇ ਦਸਿਆ ਕਿ ਰੋਡ ਸਾਈਨ ਮਾਰਕਿੰਗ, ਓਵਰਟੇਕ ਅਤੇ ਲਿੰਕ ਰੋਡ ਤੋਂ ਹਾਈਵੇ ’ਤੇ ਚੜਣ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਵਾਹਨ ਚਲਾਉਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਤਰਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਸੜਕ ਦੁਰਘਟਨਾਵਾਂ ਦਾ ਕਾਰਨ ਬਣਦੀ ਹਨ।ਇਸ ਮੌਕੇ ਐਚ.ਸੀ ਮਨਜੀਤ ਸਿੰਘ, ਅਨਿਲ ਕੁਮਾਰ, ਦੀਪਕ ਸ਼ਰਮਾ, ਅਨੂ ਸ਼ਰਮਾ, ਪੂਨਮ, ਰੋਮੀ ਰਾਣੀ, ਜ਼ੋਤੀ ਸੈਨੀ ਆਦਿ ਮੌਜੂਦ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply